ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ 91 ਦੌੜਾਂ ਨਾਲ ਹਰਾਇਆ
Wednesday, May 29, 2019 - 12:10 AM (IST)

ਬ੍ਰਿਸਟਲ— ਬਿਹਤਰੀਨ ਫਾਰਮ ਵਿਚ ਚੱਲ ਰਹੇ ਸ਼ਾਈ ਹੋਪ ਦੇ ਸੈਂਕੜੇ (101 ਦੌੜਾਂ) ਨਾਲ ਵੱਡਾ ਸਕੋਰ ਖੜ੍ਹਾ ਕਰਨ ਵਾਲੇ ਵੈਸਟਇੰਡੀਜ਼ ਨੇ ਮੰਗਲਵਾਰ ਨੂੰ ਇੱਥੇ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਨੂੰ 91 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਦਾ ਚੰਗਾ ਨਜ਼ਾਰਾ ਪੇਸ਼ ਕੀਤਾ। ਵੈਸਟਇੰਡੀਜ਼ ਦੀ ਟੀਮ 49.2 ਓਵਰਾਂ ਵਿਚ ਆਊਟ ਹੋ ਗਈ ਪਰ ਇਸ ਦੇ ਬਾਵਜੂਦ ਉਸ ਉਹ 421 ਦੌੜਾਂ ਬਣਾਉਣ ਵਿਚ ਸਫਲ ਰਹੀ। ਇਸਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 47.2 ਓਵਰਾਂ ਵਿਚ 330 ਦੌੜਾਂ 'ਤੇ ਆਊਟ ਹੋ ਗਈ। ਵੈਸਟਇੰਡੀਜ਼ ਟੀਮ ਵਲੋਂ ਸ਼ਾਈ ਹੋਪ ਨੇ 86 ਗੇਂਦਾਂ 'ਚ 9 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 101 ਦੌੜਾਂ ਦੀ ਪਾਰੀ ਖੇਡੀ।