ਵਿੰਡੀਜ਼ ਨੂੰ ਲੱਗਾ ਵੱਡਾ ਝਟਕਾ, ਇਸ ਬੱਲੇਬਾਜ਼ ਦੇ ਗੋਢੇ 'ਤੇ ਲੱਗੀ ਸੱਟ
Wednesday, Dec 11, 2019 - 11:11 PM (IST)

ਮੁੰਬਈ— ਵੈਸਟਇੰਡੀਜ਼ ਦੇ ਬੱਲੇਬਾਜ਼ ਐਵਿਨ ਲੂਈਸ ਨੂੰ ਭਾਰਤ ਵਿਰੁੱਧ ਤੀਜੇ ਟੀ-20 ਮੈਚ 'ਚ ਗੋਢੇ 'ਤੇ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਜਾਣਾ ਪਿਆ। ਲੂਈਸ 12ਵੇਂ ਓਵਰ 'ਚ ਬਾਊਂਡਰੀ 'ਤੇ ਫੀਲਡਿੰਗ ਕਰ ਰਿਹਾ ਸੀ। ਆਪਣੇ ਖੱਬੇ ਹੱਥ ਵੱਲ ਦੌੜਦੇ ਹੋਏ ਉਹ ਗੋਢੇ ਦੇ ਭਾਰ ਡਿੱਗ ਗਿਆ। ਬੀ. ਸੀ. ਸੀ. ਆਈ. ਮੀਡੀਆ ਤੋਂ ਮਿਲੀ ਸੂਚਨਾ ਦੇ ਅਨੁਸਾਰ ਲੂਈਸ ਨੂੰ ਸਕੈਨ ਦੇ ਲਈ ਹਸਪਤਾਲ ਭੇਜਿਆ ਗਿਆ ਤੇ ਪਤਾ ਲੱਗਿਆ ਕਿ ਉਸਦੇ ਗੋਢੇ 'ਤੇ ਸੱਟ ਲੱਗੀ ਹੈ, ਜਿਸ ਨਾਲ ਉਹ ਦੌੜ ਨਹੀਂ ਸਕਣਗੇ। ਉਸਦੀ ਜਗ੍ਹਾ ਕੀਮੋ ਪਾਲ ਨੇ ਫੀਲਡਿੰਗ ਕੀਤੀ ਸੀ।