ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਦੌਰੇ ਲਈ ਟੀਮ ਦਾ ਕੀਤਾ ਐਲਾਨ, ਹੇਟਮਾਇਰ ਬਾਹਰ

Friday, Jan 12, 2024 - 11:17 AM (IST)

ਵੈਸਟ ਇੰਡੀਜ਼ ਨੇ ਆਸਟ੍ਰੇਲੀਆ ਦੌਰੇ ਲਈ ਟੀਮ ਦਾ ਕੀਤਾ ਐਲਾਨ, ਹੇਟਮਾਇਰ ਬਾਹਰ

ਪੋਰਟ ਆਫ ਸਪੇਨ- ਵੈਸਟ ਇੰਡੀਜ਼ ਨੇ ਅਗਲੇ ਮਹੀਨੇ ਆਸਟ੍ਰੇਲੀਆ ’ਚ ਹੋਣ ਵਾਲੀ ਵਨ-ਡੇ ਅਤੇ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ ਅਤੇ ਖਰਾਬ ਫਾਰਮ ’ਚ ਚੱਲ ਰਹੇ ਸ਼ਿਮਰਾਨ ਹੇਟਮਾਇਰ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਵੈਸਟ ਇੰਡੀਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਖਰਾਬ ਫਾਰਮ ਕਾਰਨ ਹੇਟਮਾਇਰ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ, ਉਥੇ ਹਾਲ ਹੀ ’ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਜੇਸਨ ਹੋਲਡਰ ਅਤੇ ਕਾਇਲ ਮਾਇਰਸ ਦੀ ਇਕ ਵਾਰ ਫਿਰ ਟੀ-20 ਟੀਮ ’ਚ ਵਾਪਸੀ ਹੋਈ ਹੈ ਪਰ ਉਹ ਵਨ-ਡੇ ਟੀਮ ਦਾ ਹਿੱਸਾ ਨਹੀਂ ਹਨ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਵਨ-ਡੇ ਟੀਮ : ਸ਼ਾਈ ਹੋਪ (ਕਪਤਾਨ), ਅਲਜ਼ਾਰੀ ਜੋਸੇਫ, ਅਲੇਕ ਅਥਾਨਾਜੇ, ਟੈਡੀ ਬਿਸ਼ਪ, ਕੀਸੀ ਕਾਰਟੀ, ਰੋਸਟਨ ਚੇਜ਼, ਮੈਥਿਊ ਫੋਰਡ, ਜਸਟਿਨ ਗ੍ਰੀਵਜ਼, ਕੇਵਮ ਹਾਜ, ਟੇਵਿਨ ਇਮਲਾਚ, ਗੁਡਾਕੇਸ਼ ਮੋਟੀ, ਕੇਜੋਰਨ ਓਟਲੇ, ਰੋਮਾਰੀਓ ਸ਼ੇਫਰਡ, ਓਸ਼ੇਨ ਥਾਮਸ, ਹੇਡਨ ਵਾਲਸ਼ ਜੂਨੀਅਰ।

ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਟੀ-20 ਟੀਮ : ਰੋਵਮੈਨ ਪਾਵੇਲ (ਕਪਤਾਨ), ਸ਼ਾਈ ਹੋਪ, ਜਾਨਸਨ ਚਾਰਲਸ, ਰੋਸਟਨ ਚੇਜ਼, ਜੇਸਨ ਹੋਲਡਰ, ਅਕੀਲ ਹੋਸੇਨ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਕਾਈਲ ਮੇਅਰਸ, ਗੁਡਾਕੇਸ਼ ਮੋਤੀ, ਨਿਕੋਲਸ ਪੂਰਨ, ਆਂਦਰੇ ਰਸੇਲ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੇਫਰਡ ਅਤੇ ਓਸ਼ਾਨੇ ਥਾਮਸ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News