ਵਾਲਵਰਹੈਂਪਟਨ ਨੂੰ ਹਰਾ ਕੇ ਵੈਸਟ ਹੈਮ ਟਾਪ-4 ’ਚ

4/7/2021 12:29:32 AM

ਲੰਡਨ– ਜੈਸੀ ਲਿੰਗਾਰਡ ਦੀ ਸ਼ਾਨਦਾਰ ਖੇਡ ਦੇ ਦਮ ’ਤੇ ਵੈਸਟ ਹੈਮ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਟੂਰਨਾਮੈਂਟ ਵਿਚ ਵਾਲਵਰਹੈਂਪਟਨ ਨੂੰ 3-2 ਨਾਲ ਹਰਾ ਕੇ ਲਿਵਰਪੂਲ, ਟੋਟੇਨਹਮ ਤੇ ਚੇਲਸੀ ਵਰਗੀਆਂ ਵੱਡੀਆਂ ਟੀਮਾਂ ਨੂੰ ਅੰਕ ਸੂਚੀ ਵਿਚ ਪਿੱਛੇ ਛੱਡ ਕੇ ਚੌਥੇ ਸਥਾਨ ’ਤੇ ਪਹੁੰਚ ਗਿਆ। ਟੀਮ ਦੇ ਦੋ ਸਰਵਸ੍ਰੇਸ਼ਠ ਖਿਡਾਰੀਆਂ ਮਿਸ਼ੇਲ ਏਂਟੋਨੀਆ ਤੇ ਡੈਕਲਾਨ ਰਾਈਸ ਮੈਚ ਦੌਰਾਨ ਜ਼ਖ਼ਮੀ ਹੋ ਗਏ, ਜਿਸ ਨਾਲ ਉਸ ਨੂੰ ਇਸ ਸਥਾਨ ’ਤੇ ਬਣੇ ਰਹਿਣ ਲਈ ਸੰਘਰਸ਼ ਕਰਨਾ ਪਿਆ।

ਇਹ ਖ਼ਬਰ ਪੜ੍ਹੋ- ਦਿੱਲੀ ਨੂੰ IPL ਖਿਤਾਬ ਤਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਰਿਸ਼ਭ ਪੰਤ

PunjabKesari
ਮਿਡ-ਫੀਲਡਰ ਲਿੰਗਾਰਡ ਨੇ ਇਕ ਗੋਲ ਕਰਨ ਦੇ ਨਾਲ ਜੈਰੋਡ ਬੋਵੇਨ ਨੂੰ ਗੋਲ ਕਰਨ ਵਿਚ ਮਦਦ ਕੀਤੀ। ਮਾਨਚੈਸਟਰ ਯੂਨਾਈਟਿਡ ਤੋਂ ਫਰਵਰੀ ਵਿਚ ਵੈਸਟ ਹੈਮ ਆਏ ਲਿੰਗਾਰਡ ਨੇ 8 ਮੈਚਾਂ ਵਿਚ 6 ਗੋਲ ਕੀਤੇ ਹਨ। ਵੈਸਟ ਹੈਮ ਲਈ ਪਾਬਲੋ ਫੋਰਨਾਲਸ ਨੇ ਇਕ ਹੋਰ ਗੋਲ ਕੀਤਾ, ਜਿਸ ਨਾਲ ਉਸਦੀ ਟੀਮ ਮੈਚ ਦੇ 38ਵੇਂ ਮਿੰਟ ਵਿਚ 3-0 ਨਾਲ ਅੱਗੇ ਹੋ ਗਈ ਸੀ। ਵਾਲਵਰਹੈਂਪਟਨ ਲਈ ਲਿਏਂਡਰ ਡੋਂਡੋਨੇਕਰ ਤੇ ਫਾਬੀਓ ਸਿਲਵਾ ਨੇ ਗੋਲ ਕੀਤੇ। ਲੀਗ ਦੇ ਇਕ ਹੋਰ ਮੈਚ ਵਿਚ ਐਵਰਟਨ ਵਿਰੁੱਧ ਕ੍ਰਿਸਟਲ ਪੈਲੇਸ ਨੇ 86ਵੇਂ ਮਿੰਟ ਵਿਚ ਗੋਲ ਕਰਕੇ 1-1 ਨਾਲ ਡਰਾਅ ਖੇਡਿਆ।

ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor Gurdeep Singh