ਨਿਊਜ਼ੀਲੈਂਡ ''ਚ ਟੈਸਟ ਦੌਰਾਨ ਮੌਸਮ ਅਨੁਸਾਰ ਢਲਣਾ ਜ਼ਰੂਰੀ : ਰਹਾਨੇ

Thursday, Jan 02, 2020 - 12:09 AM (IST)

ਨਿਊਜ਼ੀਲੈਂਡ ''ਚ ਟੈਸਟ ਦੌਰਾਨ ਮੌਸਮ ਅਨੁਸਾਰ ਢਲਣਾ ਜ਼ਰੂਰੀ : ਰਹਾਨੇ

ਨਵੀਂ ਦਿੱਲੀ— ਟੈਸਟ ਕ੍ਰਿਕਟ ਵਿਚ ਭਾਰਤ ਦੇ ਉਪ ਕਪਤਾਨ ਅਜਿੰਕਯ ਰਹਾਨੇ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਖਿਲਾਫ ਅਗਲੇ ਮਹੀਨੇ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ ਵੇਲਿੰਗਟਨ ਅਤੇ ਕ੍ਰਾਈਸਟਚਰਚ ਵਿਚ ਚੱਲਣ ਵਾਲੀਆਂ ਹਵਾਵਾਂ ਨਾਲ ਨਜਿੱਠਣ  ਦੀਆਂ ਤਿਆਰੀਆਂ ਕਰਨੀਆਂ ਹੋਣਗੀਆਂ। ਭਾਰਤੀ ਟੀਮ ਵੇਲਿੰਗਟਨ ਵਿਚ 21 ਤੋਂ 25 ਫਰਵਰੀ ਅਤੇ ਕ੍ਰਾਈਸਟਚਰਚ ਵਿਚ 29 ਫਰਵਰੀ ਤੋਂ 4 ਮਾਰਚ ਤੱਕ 2 ਟੈਸਟ ਖੇਡੇਗੀ। ਇਸ ਤੋਂ ਪਹਿਲਾਂ 5 ਟੀ-20 ਅਤੇ 3 ਵਨ ਡੇਅ ਖੇਡੇ ਜਾਣਗੇ। ਰਹਾਨੇ ਨੇ ਕਿਹਾ ਕਿ ਅਸੀਂ ਉਥੇ 2014 ਵਿਚ ਵੀ ਖੇਡੇ ਸੀ। ਉਥੇ ਹੌਲੀ-ਹੌਲੀ ਹਵਾ ਚਲਦੀ ਹੈ। ਮੌਸਮ ਅਨੁਸਾਰ ਢਲਣਾ ਕਾਫੀ ਅਹਿਮ ਹੋਵੇਗਾ।


author

Gurdeep Singh

Content Editor

Related News