AUS vs SL: ਅਸੀਂ ਅਗਲੇ ਮੈਚਾਂ 'ਚ ਜਿੱਤ ਦਾ ਸਿਲਸਿਲਾ ਜਾਰੀ ਰੱਖਾਂਗੇ: ਪੈਟ ਕਮਿੰਸ
Tuesday, Oct 17, 2023 - 11:22 AM (IST)
ਲਖਨਊ— ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਵਨਡੇ ਵਿਸ਼ਵ ਕੱਪ 'ਚ ਪਹਿਲੀ ਜਿੱਤ ਦਰਜ ਕਰਨ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਆਪਣੇ ਗੇਂਦਬਾਜ਼ਾਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਸ਼੍ਰੀਲੰਕਾ ਨੂੰ ਸੋਮਵਾਰ ਨੂੰ ਇੱਥੇ ਖੇਡੇ ਗਏ ਮੈਚ 'ਚ ਚੰਗੀ ਸ਼ੁਰੂਆਤ ਦਾ ਫ਼ਾਇਦਾ ਉਠਾਉਣ ਦਿੱਤਾ। ਕੁਸਲ ਪਰੇਰਾ (78) ਅਤੇ ਪਥੁਮ ਨਿਸਾਂਕਾ (61) ਵਿਚਾਲੇ ਪਹਿਲੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਸ਼੍ਰੀਲੰਕਾ ਇਕ ਸਮੇਂ ਵੱਡੇ ਸਕੋਰ ਵੱਲ ਵਧ ਰਿਹਾ ਸੀ ਪਰ ਅੰਤ ਵਿੱਚ ਉਨ੍ਹਾਂ ਦੀ ਟੀਮ 209 ਦੌੜਾਂ 'ਤੇ ਆਊਟ ਹੋ ਗਈ।
ਇਹ ਵੀ ਪੜ੍ਹੋ -'ਇਹ ਦੁਖਦ ਅਤੇ ਦਰਦਨਾਕ ਹੈ' ਪਾਕਿਸਤਾਨ ਦੀ ਹਾਰ 'ਤੇ ਬੋਲੇ ਸਾਬਕਾ ਕਪਤਾਨ
ਆਸਟ੍ਰੇਲੀਆ ਨੇ 88 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਕਮਿੰਸ ਨੇ ਮੈਚ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ ਪਰ ਜਿਸ ਤਰ੍ਹਾਂ ਸਾਡੇ ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕੀਤੀ ਅਤੇ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਇਆ, ਉਨ੍ਹਾਂ ਦੀ ਕੋਸ਼ਿਸ਼ ਸ਼ਾਨਦਾਰ ਸੀ। ਉਨ੍ਹਾਂ ਕਿਹਾ ਕਿ ਅਸੀਂ ਤਿੰਨੋਂ ਵਿਭਾਗਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਮੀਦ ਹੈ ਕਿ ਅਸੀਂ ਆਉਣ ਵਾਲੇ ਮੈਚਾਂ ਵਿੱਚ ਵੀ ਇਸ ਨੂੰ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ - ਇਨਿੰਗ ਤੋਂ ਬਾਅਦ ਬੋਲੇ ਕੁਲਦੀਪ ਕਿਹਾ- 'ਮੈਨੂੰ ਪਤਾ ਸੀ ਕਿ ਇਸ ਪਿੱਚ 'ਤੇ ਕਿੱਥੇ ਗੇਂਦਬਾਜ਼ੀ ਕਰਨੀ ਹੈ'
ਸ਼੍ਰੀਲੰਕਾ ਦੇ ਕਪਤਾਨ ਕੁਸਲ ਮੇਂਡਿਸ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ 290-300 ਦੌੜਾਂ ਬਣਾ ਲੈਂਦੀ ਤਾਂ ਨਤੀਜਾ ਵੱਖਰਾ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਚੰਗੀ ਸ਼ੁਰੂਆਤ ਕੀਤੀ ਸੀ ਪਰ ਸਾਡਾ ਮੱਧਕ੍ਰਮ ਕਮਜ਼ੋਰ ਹੋ ਗਿਆ। ਜੇਕਰ ਅਸੀਂ 290 ਜਾਂ 300 ਦਾ ਸਕੋਰ ਬਣਾਇਆ ਹੁੰਦਾ ਤਾਂ ਇਸ ਪਿੱਚ 'ਤੇ ਚੰਗਾ ਸਕੋਰ ਹੋਣਾ ਸੀ। ਅਸੀਂ ਸਟ੍ਰਾਈਕ ਨੂੰ ਰੋਟੇਟ ਨਹੀਂ ਕਰ ਸਕੇ ਅਤੇ ਅਸੀਂ ਬਹੁਤ ਸਾਰੀਆਂ ਗੇਂਦਾਂ ਨੂੰ ਜਾਣ ਦਿੱਤਾ। ਮੈਨੂੰ ਆਪਣੇ ਬੱਲੇਬਾਜ਼ਾਂ 'ਤੇ ਭਰੋਸਾ ਹੈ ਅਤੇ ਉਮੀਦ ਹੈ ਕਿ ਉਹ ਭਵਿੱਖ 'ਚ ਚੰਗਾ ਪ੍ਰਦਰਸ਼ਨ ਕਰਨਗੇ।
ਆਸਟ੍ਰੇਲੀਆ ਦੇ ਲੈੱਗ ਸਪਿਨਰ ਐਡਮ ਜ਼ੰਪਾ ਨੇ 4 ਵਿਕਟਾਂ ਲਈਆਂ ਅਤੇ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਜੰਪਾ ਨੇ ਕਿਹਾ ਕਿ ਸੱਚ ਕਹਾਂ ਤਾਂ ਮੇਰੀ ਤਬੀਅਤ ਠੀਕ ਨਹੀਂ ਸੀ। ਪਿਛਲੇ ਕੁਝ ਦਿਨਾਂ ਤੋਂ ਮੇਰੀ ਪਿੱਠ ਵਿੱਚ ਅਕੜਾਅ ਸੀ, ਪਰ ਮੈਂ ਅੱਜ ਚੰਗੀ ਗੇਂਦਬਾਜ਼ੀ ਕੀਤੀ। ਮੈਂ ਪਿਛਲੇ ਮੈਚ 'ਚ ਚੰਗੀ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ