ਅਸੀਂ 25-30 ਦੌੜਾਂ ਪਿੱਛੇ ਰਹਿ ਗਏ : ਵਿਲੀਅਮਸਨ
Thursday, Sep 23, 2021 - 01:22 AM (IST)
ਦੁਬਈ- ਦਿੱਲੀ ਕੈਪੀਟਲਸ ਦੇ ਹੱਥੋ ਆਈ. ਪੀ. ਐੱਲ. ਦੇ ਮੈਚ ਵਿਚ 8 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਉਸਦੀ ਟੀਮ ਵਧੀਆ ਸ਼ੁਰੂਆਤ ਨਹੀਂ ਕਰ ਸਕੀ ਅਤੇ 25 ਤੋਂ 30 ਦੌੜਾਂ ਪਿੱਛੇ ਰਹਿ ਗਈ। ਹੈਦਰਾਬਾਦ ਨੂੰ 9 ਵਿਕਟਾਂ 'ਤੇ 134 ਦੌੜਾਂ ਦੇ ਸਕੋਰ 'ਤੇ ਰੋਕਣ ਤੋਂ ਬਾਅਦ ਦਿੱਲੀ ਨੇ 13 ਗੇਂਦਾਂ ਬਾਕੀ ਰਹਿੰਦੇ ਦੋ ਵਿਕਟਾਂ 'ਤੇ 139 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ
ਵਿਲੀਅਮਸਨ ਨੇ ਕਿਹਾ ਕਿ ਸਾਨੂੰ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਮਿਲੀ, ਜਿਸ ਤਰ੍ਹਾਂ ਦੀ ਚਾਹੀਦੀ ਸੀ। ਆਖਰ 'ਚ ਕੁਝ ਵਧੀਆ ਬੱਲੇਬਾਜ਼ੀ ਹੋਈ ਪਰ ਅਸੀਂ 25 ਤੋਂ 30 ਦੌੜਾਂ ਪਿੱਛੇ ਰਹਿ ਗਏ। ਇਹ ਸ਼ਰਮਨਾਕ ਹੈ ਪਰ ਸਾਨੂੰ ਅੱਗੇ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਾਨੂੰ ਦਬਾਅ 'ਚ ਰੱਖਿਆ। ਅੱਜ ਦਾ ਦਿਨ ਸਾਡਾ ਨਹੀਂ ਸੀ। ਸਾਨੂੰ ਕ੍ਰਿਕਟ 'ਤੇ ਫੋਕਸ ਕਰਕੇ ਅੱਗੇ ਵਧੀਆ ਖੇਡਣਾ ਹੋਵੇਗਾ। ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦੀ 'ਆਰੇਂਜ ਕੈਪ' ਹਾਸਲ ਕਰਨ ਵਾਲੇ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਮੈਨੂੰ ਬੱਲੇਬਾਜ਼ੀ ਕਰਨ ਅਤੇ ਇਹ ਕੈਪ ਪਾਉਣ 'ਚ ਮਜ਼ਾ ਆਉਂਦਾ ਹੈ। ਪਿੱਚ ਦੇ ਹਿਸਾਬ ਨਾਲ ਬੱਲੇਬਾਜ਼ੀ ਕੀਤੀ ਅਤੇ ਪਾਵਰ ਪਲੇਅ ਵਿਚ ਤੇਜ਼ੀ ਨਾਲ ਖੇਡਣ ਦੀ ਕੋਸ਼ਿਸ਼ ਕੀਤੀ। ਮੈਨੂੰ ਟੀਮ ਦੇ ਲਈ ਯੋਗਦਾਨ ਦੇਣਾ ਵਧੀਆ ਲੱਗਦਾ ਹੈ।
ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।