ਅਸੀਂ ਚਾਹੁੰਦੇ ਹਾਂ ਕਿ ਭਾਰਤ ਰਾਸ਼ਟਰਮੰਡਲ ਖੇਡਾਂ 2022 ਵਿਚ ਹਿੱਸਾ ਲਵੇ : CGF

07/28/2019 6:54:50 PM

ਨਵੀਂ ਦਿੱਲੀ—  ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਨੇ ਐਤਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਵੇ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਹਟਾਉਣ 'ਤੇ ਇਨ੍ਹਾਂ ਖੇਡਾਂ ਦੇ ਬਾਕੀਟਾ ਦਾ ਪ੍ਰਸਤਾਵ ਸਰਕਾਰ ਕੋਲ ਭੇਜਿਆ ਹੈ, ਜਿਸ ਤੋਂ ਬਾਅਦ ਸੀ. ਜੀ. ਐੱਫ. ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਸੀ. ਜੀ. ਐੱਫ. ਨੇ ਕਿਹਾ ਕਿ ਉਹ ਨੇੜਲੇ ਭਵਿੱਖ ਵਿਚ ਆਈ. ਓ. ਏ. ਅਧਿਕਾਰੀਆਂ ਨਾਲ ਮਿਲਣਾ ਚਾਹੁੰਦੇ ਹਨ, ਜਿਸ ਨਾਲ ਕਿ ਚਿੰਤਾਵਾਂ ਦਾ ਹੱਲ ਕੱਢਿਆ ਜਾ ਸਕੇ। ਸੀ. ਜੀ. ਐੱਫ. ਦੇ ਮੀਡੀਆ ਤੇ ਕਮਿਊਨੀਕੇਸ਼ ਮੈਨੇਜਰ ਟਾਸ ਡੀਗਨ ਨੇ ਪੀ. ਟੀ. ਆਈ. ਨੂੰ ਈਮੇਲ 'ਤੇ ਦਿੱਤੇ ਜਵਾਬ ਵਿਚ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਭਾਰਤ 2022 ਬਰਮਿੰਘਮ ਖੇਡਾਂ ਵਿਚ ਹਿੱਸਾ ਲਵੇ ਤੇ ਆਗਾਮੀ ਮਹੀਨਿਆਂ ਵਿਚ ਭਾਰਤ ਵਿਚ ਆਪਣੇ ਸਾਥੀਆਂ ਨਾਲ ਮੀਟਿੰਗ ਨੂੰ ਲੈ ਕੇ ਉਤਸ਼ਾਹਿਤ ਹਾਂ, ਜਿਸ ਨਾਲ ਕਿ ਉਨ੍ਹਾਂ ਦੀਆਂ ਚਿੰਤਾਵਾਂ ਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਹੋ ਸਕੇ।''

PunjabKesari

ਆਈ. ਓ. ਏ. ਮੁਖੀ ਨਰਿੰਦਰ ਬੱਤਰਾ ਨੇ ਇਹ ਕਦਮ ਚੁੱਕਦਿਆਂ ਸ਼ਨੀਵਾਰ ਨੂੰ ਖੇਡ ਮੰਤਰੀ ਕੀਰੇਨ ਰਿਜੀਜੂ ਨੂੰ ਪੱਤਰ ਲਿਖ ਕੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਹਟਾਉਣ 'ਤੇ ਇਨ੍ਹਾਂ ਖੇਡਾਂ ਦੇ ਬਾਕੀਕਾਟ ਦਾ ਪ੍ਰਸਤਾਵ ਰੱਖਿਆ ਸੀ ਤੇ ਸਰਕਾਰ ਤੋਂ ਮਨਜ਼ੂਰੀ  ਮੰਗੀ ਸੀ। ਇਸ ਤੋਂ ਪਹਿਲਾਂ ਆਈ. ਓ. ਏ. ਨੇ ਨਿਸ਼ਾਨੇਬਾਜ਼ੀ ਨੂੰ ਹਟਾਏ ਜਾਣ ਦੇ ਵਿਰੋਧ ਵਿਚ ਸੀ. ਜੀ. ਐੱਫ. ਦੀ ਆਮ ਸਬਾ ਤੋਂ ਨਾਂ ਵਾਪਸ ਲੈ ਲਿਆ ਸੀ, ਜਿਹੜੀ ਸਤੰਬਰ ਵਿਚ ਰਵਾਂਡਾ ਵਿਚ ਹੋਣੀ ਹੈ। ਆਈ. ਓ. ਏ. ਨੇ ਨਾਲ ਖੇਤਰੀ ਉਪ ਮੁਖੀ ਅਹੁਦੇ ਲਈ ਰਾਜੀਵ ਮੇਹਤਾ ਤੇ ਖੇਡ ਕਮੇਟੀ ਦੇ ਮੈਂਬਰ ਦੇ ਰੂਪ ਵਿਚ ਨਾਮਦੇਵ ਸ਼ਿਰਗਾਂਵਕਰ ਦੇ ਨਾਂ ਵੀ ਵਾਪਸ ਲੈ ਸਏ ਸਨ।


Related News