ਸ਼੍ਰੀਲੰਕਾ ਵਿਰੁੱਧ ਖੇਡ ਕੇ ਅਸੀਂ ਕੁਝ ਹਾਸਲ ਨਹੀਂ ਕੀਤਾ : ਹਰਭਜਨ

Sunday, Jan 21, 2018 - 11:19 PM (IST)

ਸ਼੍ਰੀਲੰਕਾ ਵਿਰੁੱਧ ਖੇਡ ਕੇ ਅਸੀਂ ਕੁਝ ਹਾਸਲ ਨਹੀਂ ਕੀਤਾ : ਹਰਭਜਨ

ਕੋਲਕਾਤਾ-  ਸੀਨੀਅਰ ਆਫ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਸਖਤ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਸ਼੍ਰੀਲੰਕਾ ਵਿਰੁੱਧ ਘਰੇਲੂ ਲੜੀ ਖੇਡ ਕੇ ਬਹੁਤ ਘੱਟ ਫਾਇਦਾ ਹੋਇਆ। ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਪਹਿਲਾਂ ਹੀ ਟੈਸਟ ਲੜੀ ਗੁਆ ਚੁੱਕੀ ਹੈ ਤੇ ਟੀਮ 'ਤੇ ਕਲੀਨ ਸਵੀਪ ਦਾ ਖਤਰਾ ਮੰਡਰਾ ਰਿਹਾ ਹੈ।
ਹਰਭਜਨ ਤੋਂ ਜਦੋਂ ਦੱਖਣੀ ਅਫਰੀਕਾ ਦੌਰੇ ਦੇ ਮੱਦੇਨਜ਼ਰ ਟੀਮ ਦੀਆਂ ਤਿਆਰੀਆਂ ਦੇ ਬਾਰੇ ਵਿਚ ਪੱੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਦੇਖੋ, ਮੈਨੂੰ ਲੱਗਦਾ ਹੈ ਕਿ ਸ਼੍ਰੀਲੰਕਾ ਵਿਰੁੱਧ ਘਰੇਲੂ ਲੜੀ ਤੋਂ ਅਸੀਂ ਕੁਝ ਨਹੀਂ ਹਾਸਲ ਕੀਤਾ। ਇਸ ਤੋਂ ਚੰਗਾ ਇਹ ਹੁੰਦਾ ਕਿ ਕੁਝ ਭਾਰਤੀ ਖਿਡਾਰੀ ਪਹਿਲਾਂ ਹੀ ਦੱਖਣੀ ਅਫਰੀਕਾ ਚਲੇ ਜਾਂਦੇ। ਜੇਕਰ ਦੱਖਣੀ ਅਫਰੀਕਾ ਨਹੀਂ ਤਾਂ ਤਿਆਰੀਆਂ ਲਈ ਧਰਮਸ਼ਾਲਾ ਵੀ ਉਪਯੋਗੀ ਜਗ੍ਹਾ ਹੈ।


Related News