ਸ਼੍ਰੀਲੰਕਾਂ ਤੋਂ ਟੀ20 ਸੀਰੀਜ਼ ਹਾਰਨ ਤੋਂ ਬਾਅਦ ਪਾਕਿ ਕੋਚ ਨੇ ਕਿਹਾ, ਅਸੀਂ ਸਾਰੇ ਵਿਭਾਗਾਂ 'ਚ ਰਹੇ ਫਲਾਪ

10/09/2019 1:07:17 PM

ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਹੱਥੋਂ ਟੀ-20 ਸੀਰੀਜ਼ ਵਿਚ 0-2 ਨਾਲ ਪਿਛੜਨ ਤੋਂ ਬਾਅਦ ਪਾਕਿਸਤਾਨ ਟੀਮ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਕਿਹਾ ਕਿ ਉਸਦੀ ਟੀਮ ਸਾਰੇ ਵਿਭਾਗਾਂ ਵਿਚ ਫਲਾਪ ਰਹੀ ਹੈ। ਸ਼੍ਰੀਲੰਕਾ ਨੇ ਸੋਮਵਾਰ ਰਾਤ ਪਾਕਿਸਤਾਨ ਨੂੰ ਦੂਜੇ ਟੀ-20 ਮੁਕਾਬਲੇ ਵਿਚ 35 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਸੀ।

ਮਿਸਬਾਹ ਨੇ ਕਿਹਾ, ''ਹਾਰ ਜਾਣਾ ਕਦੇ ਵੀ ਚੰਗਾ ਨਹੀਂ ਹੁੰਦਾ, ਵਿਸ਼ੇਸ਼ ਤੌਰ 'ਤੇ ਉਸ ਟੀਮ ਵਿਰੁੱਧ, ਜਿਸਦੇ ਪ੍ਰਮੁੱਖ ਖਿਡਾਰੀ ਟੀਮ 'ਚ ਸ਼ਾਮਲ ਨਹੀਂ ਹਨ।'' ਇਹ ਹਾਰ ਅੱਖ ਖੋਲ੍ਹਣ ਵਾਲੀ ਹੈ। ਸਾਡੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਸਹਿਤ ਸਾਰਿਆਂ ਵਿਭਾਗਾਂ 'ਚ ਕਮੀ ਵਿਖਾਈ ਦਿੱਤੀ। ਪਾਕਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ 'ਚ ਬਹੁਤ ਫ਼ਕਰ ਹੈ। ਸ਼੍ਰੀਲੰਕਾ ਦੀ ਟੀਮ ਦੇ ਕੋਲ ਅਨੁਭਵ ਨਹੀਂ ਹੈ ਫਿਰ ਵੀ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਜਦ ਕਿ ਸਾਡੀ ਟੀਮ ਸੰਤੁਲਿਤ ਹੈ ਪਰ ਅਸੀਂ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਪਾ ਰਹੇ ਹਾਂ।PunjabKesari

ਸ਼ਿਰੀਲੰਕਾ ਖਿਲਾਫ ਸੀਰੀਜ਼ ਲਈ ਅਹਿਮਦ ਸ਼ਹਿਜਾਦ ਅਤੇ ਉਮਰ ਅਕਮਲ ਨੂੰ ਟੀਮ ਨੂੰ ਸ਼ਾਮਲ ਕੀਤਾ ਸੀ ਪਰ ਦੋਨੇਂ ਹੀ ਬੱਲੇਬਾਜ਼ ਪ੍ਰਦਰਸ਼ਨ ਕਰਨ 'ਚ ਨਾਕਾਮ ਰਹੇ। ਮਿਸਬਾਹ ਨੇ ਕਿਹਾ, ''ਇਨ੍ਹਾਂ ਦੋਨਾਂ ਖਿਡਾਰੀਆਂ ਨੇ ਪਿਛਲੇ ਇਕ ਸਾਲ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਹਿਮਦ ਨੇ ਪੀ. ਐੱਸ. ਐੱਲ. 'ਚ ਬਿਤਹਰੀਨ ਖੇਡ ਵਿਖਾਈ ਸੀ ਜਦ ਕਿ ਉਮਰ ਸਾਰੇ ਫਾਰਮੈਟਾਂ 'ਚ ਇਕ ਚੰਗੇ ਖਿਡਾਰੀ ਦੇ ਰੂਪ 'ਚ ਉਭਰੇ ਹਨ। ਉਨ੍ਹਾਂ ਨੇ ਕਿਹਾ, ''ਇਹ ਸਾਡੇ ਲਈ ਬਦਕਿਸਮਤੀ ਹੈ, ਕਿ ਟਵੰਟੀ-20 'ਚ ਅਜਿਹਾ ਕੋਈ ਬੱਲੇਬਾਜ਼ ਨਹੀਂ ਹੈ ਜੋ ਇਨ੍ਹਾਂ ਤੋਂ ਚੰਗਾ ਪ੍ਰਦਰਸ਼ਨ ਕਰੇ। ਜੋ ਖਿਡਾਰੀ ਘਰੇਲੂ ਮੈਚਾਂ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ ਉਨ੍ਹਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਅਤੇ ਇਸ ਲਈ ਅਸੀਂ ਇਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਸੀ।

ਉਨ੍ਹਾਂ ਨੇ ਕਿਹਾ, ''ਸਾਨੂੰ ਟੀਮ 'ਚ ਛੇ ਜਾਂ ਉਸ ਤੋਂ ਜ਼ਿਆਦਾ ਮੈਚ ਜਿਤਾਊ ਖਿਡਾਰੀ ਸ਼ਾਮਿਲ ਕਰਣੇ ਹੋਣਗੇ। ਸਾਨੂੰ ਟੀਮ 'ਚ ਅਜਿਹੇ ਖਿਡਾਰੀ ਰੱਖਣੇ ਹੋਣਗੇ ਜਿਨ੍ਹਾਂ 'ਚੇ ਅਸੀਂ ਭਰੋਸਾ ਕਰ ਸਕੀਏ। ਸਾਨੂੰ ਟਾਪ ਆਰਡਰ ਅਤੇ ਮੱਧ ਕ੍ਰਮ ਨੂੰ ਮਜਬੂਤ ਕਰਨਾ ਹੋਵੇਗਾ ਅਤੇ ਗੇਂਦਬਾਜੀ 'ਚ ਅਜਿਹੇ ਗੇਂਦਬਾਜ਼ ਰੱਖਣੇ ਹੋਣਗੇ ਜੋ ਜਲਦ ਹੀ ਵਿਕਟਾਂ ਕੱਢ ਸਕਣ ਅਤੇ ਡੈਥ ਓਵਰਜ਼ 'ਚ ਕਸੀ ਹੋਈ ਗੇਂਦਬਾਜ਼ੀ ਕਰ ਸਕਣ।


Related News