ਅਸੀਂ ਕਾਫੀ ਸੰਤੁਲਿਤ ਟੀਮ ਦੀ ਚੋਣ ਕੀਤੀ : ਗ੍ਰਾਹਮ ਰੀਡ
Tuesday, May 28, 2019 - 06:14 PM (IST)

ਨਵੀਂ ਦਿੱਲੀ : ਭਾਰਤ ਦੇ ਮੁੱਖ ਕੋਚ ਗ੍ਰਾਹ ਰੀਡ ਨੇ ਕਿਹਾ, ''ਮੈਂ ਭਾਰਤੀ ਟੀਮ ਦੇ ਨਾਲ ਕੋਚ ਦ ਤੌਰ 'ਤੇ ਆਪਣੇ ਪਹਿਲੇ ਐੱਫ. ਆਈ. ਐੱਚ. ਟੂਰਨਾਮੈਂਟ ਲਈ ਕਾਫੀ ਉਤਸ਼ਾਹਿਤ ਹਾਂ। ਐੱਫ. ਆਈ. ਐੱਚ. ਪੁਰਸ਼ ਸੀਰੀਜ਼ ਓਲੰਪਿਕ ਕੁਆਲੀਫਾਇੰਗ ਲਈ ਕਾਫੀ ਮਹੱਤਵਪੂਰਨ ਹੈ।''
ਕੋਚ ਨੇ ਕਿਹਾ, ''ਅਸੀਂ ਕਾਫੀ ਸੰਤੁਲਿਤ ਟੀਮ ਦੀ ਚੋਣ ਕੀਤੀ। ਸੱਟ ਤੋਂ ਉਭਰਨ ਤੋਂ ਬਾਅਦ ਰਮਨਦੀਪ ਸਿੰਘ ਦੀ ਟੀਮ ਵਿਚ ਵਾਪਸੀ ਹੋਈ ਹੈ ਤੇ ਵਰੁਣ ਕੁਮਾਰ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਆਸਟਰੇਲੀਆ ਦੌਰੇ ਦੌਰਾਨ ਆਰਾਮ ਦਿੱਤਾ ਗਿਆ ਸੀ। ਸੁਮਿਤ ਤੇ ਅਮਿਤ ਦੇ ਟੀਮ ਵਿਚ ਰਹਿਣ ਨਾਲ ਸਾਡਾ ਡਿਫੈਂਸ ਤੇ ਪੈਨਲਟੀ ਕਾਰਨਰ ਮਜ਼ਬੂਤ ਰਹੇਗਾ। ਫਾਰਵਰਡਾਂ ਵਿਚ ਸਿਰਮਜਨਤੀ ਸਿੰਘ ਹੈ, ਜਿਸ ਨਾਲ ਟੀਮ ਵਿਚ ਲਚੀਲਾਪਨ ਰਹੇਗਾ।''
ਭਾਰਤੀ ਟੀਮ ਇਸ ਤਰ੍ਹਾਂ ਹੈ
ਗੋਲਕੀਪਰ-ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਣਾ ਪੀ. ਪਾਠਕ।
ਡਿਫੈਂਡਰ-ਹਰਮਨਪ੍ਰੀਤ ਸਿੰਘ, ਬਰਿੰਦਰ ਲਾਕੜਾ (ਉਪ ਕਪਤਾਨ), ਸੁਰਿੰਦਰ ਕੁਮਾਰ,, ਵਰੁਣ ਕੁਮਾਰ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ।
ਮਿਡਫੀਲਡਰ-ਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਸੁਮਿਤ, ਨੀਲਕਾਂਤ ਸ਼ਰਮਾ।
ਫਾਰਵਰਡ-ਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਸਾਹਿਬਜੀਤ ਸਿੰਘ, ਸਿਮਰਨਜੀਤ ਸਿੰਘ।