ਸਾਨੂੰ ਭਰੋਸਾ ਹੈ ਕਿ ਅਸੀਂ ਆਈ. ਪੀ. ਐੱਲ. ਜਿੱਤ ਸਕਦੇ ਹਾਂ : ਅਈਅਰ

Monday, Apr 15, 2019 - 11:47 PM (IST)

ਸਾਨੂੰ ਭਰੋਸਾ ਹੈ ਕਿ ਅਸੀਂ ਆਈ. ਪੀ. ਐੱਲ. ਜਿੱਤ ਸਕਦੇ ਹਾਂ : ਅਈਅਰ

ਹੈਦਰਾਬਾਦ— ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚੀ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਹੈ ਕਿ ਉਸ ਦੀ ਟੀਮ ਨੂੰ ਖੁਦ 'ਤੇ ਭਰੋਸਾ ਹੈ ਕਿ ਉਹ ਆਈ. ਪੀ. ਐੱਲ. ਜਿੱਤ ਸਕਦੀ ਹੈ।  ਦਿੱਲੀ ਦੀਆਂ 7 ਵਿਕਟਾਂ 'ਤੇ 155 ਦੌੜਾਂ ਦੇ ਜਵਾਬ ਵਿਚ ਹੈਦਰਾਬਾਦ ਦੀ ਟੀਮ 18.5 ਓਵਰਾਂ ਵਿਚ 116 ਦੌੜਾਂ 'ਤੇ ਆਲ ਆਊਟ ਹੋ ਗਈ। 
ਅਈਅਰ ਨੇ ਮੈਚ ਤੋਂ ਬਾਅਦ ਟੀਮ ਸੰਯੋਜਨ ਬਾਰੇ ਕਿਹਾ, ''ਰਬਾਡਾ ਤੇ ਮੈਂ ਅੰਡਰ-19 ਦੇ ਦਿਨਾਂ ਵਿਚ ਵੀ ਖੇਡੇ ਹਾਂ। ਇਹ ਤਾਲਮੇਲ ਸੁਭਾਵਿਕ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਮਰੱਥਾ 'ਤੇ ਭਰੋਸਾ ਹੈ।'' 4 ਵਿਕਟਾਂ ਲੈਣ ਵਾਲੇ ਕੈਗਿਸੋ ਰਬਾਡਾ ਨੇ ਕਿਹਾ, ''ਅਸੀਂ ਰਣਨੀਤੀ ਬਣਾਈ ਸੀ ਤੇ ਉਸ 'ਤੇ ਡਟੇ ਰਹੇ। ਅਸੀਂ ਹਾਲਾਤ ਅਨੁਸਾਰ ਬਦਲਾਅ ਕੀਤੇ, ਜਿਹੜੇ ਕਾਰਗਰ ਸਾਬਤ ਹੋਏ। ਵਿਦੇਸ਼ੀ ਖਿਡਾਰੀ ਹੋਣ ਦੇ ਨਾਤੇ ਮੇਰੇ 'ਤੇ ਜ਼ਿੰਮੇਵਾਰੀ ਸੀ, ਜਿਹੜੀ ਮੈਂ ਨਿਭਾਈ। ਅਸੀਂ ਸਾਰੇ ਪਹਿਲੂਆਂ 'ਤੇ ਗੱਲ ਕਰ ਰਹੇ ਹਾਂ।''


author

Gurdeep Singh

Content Editor

Related News