ਵਾਵਰਿੰਕਾ ਵੀ ਸਾਲ ਦੇ ਆਖਰੀ ਗ੍ਰੈਂਡ ਸਲੈਮ US ਓਪਨ ਤੋਂ ਹਟੇ

Monday, Aug 10, 2020 - 02:41 AM (IST)

ਬਰਨ (ਸਵਿਟਜ਼ਰਲੈਂਡ)- ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਤੋਂ ਖਿਡਾਰੀਆਂ ਦੇ ਹਟਣ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਸਟੇਨਿਸਲਾਸ ਵਾਵਰਿੰਕਾ ਨੇ ਵੀ ਇਸ ਮਹੀਨੇ ਦੇ ਆਖਰ 'ਚ ਹੋਣ ਵਾਲੇ ਯੂ. ਐੱਸ. ਓਪਨ ਤੋਂ ਆਪਣਾ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਯੂ. ਐੱਸ. ਓਪਨ ਦਾ ਆਯੋਜਨ 31 ਅਗਸਤ ਤੋਂ ਨਿਊਯਾਰਕ 'ਚ ਹੋਣਾ ਹੈ ਪਰ ਇੱਥੇ ਫੈਲੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਵਿਸ਼ਵ ਕੱਪ ਦੇ ਨੰਬਰ 2 ਖਿਡਾਰੀ ਸਪੇਨ ਦੇ ਰਫੇਲ ਨਡਾਲ ਤੇ ਵਿਸ਼ਵ ਦੀ ਨੰਬਰ ਇਕ ਖਿਡਾਰੀ ਐਸ਼ਲੇ ਬਾਰਟੀ ਸਮੇਤ ਕਈ ਖਿਡਾਰੀਆਂ ਨੇ ਇਸ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਸੀ। ਯੂ. ਐੱਸ. ਓਪਨ ਦਾ ਆਯੋਜਨ ਦਰਸ਼ਕਾਂ ਦੇ ਬਿਨਾਂ ਹੋਣਾ ਹੈ ਪਰ ਸਖਤ ਪ੍ਰੋਟੋਕੋਲ ਤੇ ਕੋਰੋਨਾ ਵਾਇਰਸ ਦੇ ਕਾਰਨ ਸਿਹਤ ਸਥਿਤੀ ਨੂੰ ਦੇਖਦੇ ਹੋਏ ਕਈ ਖਿਡਾਰੀਆਂ ਨੇ ਇਸ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ।


Gurdeep Singh

Content Editor

Related News