ਵਾਟਸਨ ਨੇ ਲਿਆ ਬਿੱਗ ਬੈਸ਼ ਕ੍ਰਿਕਟ ਤੋਂ ਸੰਨਿਆਸ

Friday, Apr 26, 2019 - 09:55 PM (IST)

ਵਾਟਸਨ ਨੇ ਲਿਆ ਬਿੱਗ ਬੈਸ਼ ਕ੍ਰਿਕਟ ਤੋਂ ਸੰਨਿਆਸ

ਮੈਲਬੋਰਨ— ਆਲਰਾਊਂਡਰ ਸ਼ੇਨ ਵਾਟਸਨ ਨੇ ਆਸਟਰੇਲੀਆ ਦੀ ਵੱਕਾਰੀ ਟੀ-20 ਬਿੱਗ ਬੈਸ਼ ਲੀਗ ਤੋਂ ਸ਼ੁੱਕਰਵਾਰ ਸੰਨਿਆਸ ਦਾ ਐਲਾਨ ਕਰ ਦਿੱਤਾ, ਹਾਲਾਂਕਿ ਉਹ ਵਿਦੇਸ਼ੀ ਕ੍ਰਿਕਟ ਲੀਗਜ਼ 'ਚ ਖੇਡਣਾ ਜਾਰੀ ਰੱਖੇਗੀ। 37 ਸਾਲਾ ਵਾਟਸਨ ਨੇ ਸਾਲ 2016 'ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਉਹ ਬਿੱਗ ਬੈਸ਼ ਲੀਗ ਦੀ ਟੀਮ ਸਿਡਨੀ ਥੰਡਰਸ ਦਾ ਕਪਤਾਨ ਸੀ ਪਰ ਆਪਣੇ ਪਰਿਵਾਰ ਨਾਲ ਵੱਧ ਸਮਾਂ ਬਿਤਾਉਣ ਲਈ ਉਸ ਨੇ ਸੰਨਿਆਸ ਦਾ ਫੈਸਲਾ ਕੀਤਾ। ਉਹ ਟੀਮ ਦਾ ਆਲ ਟਾਈਮ ਟਾਪ ਸਕੋਰਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀਆਂ ਕਈ ਸ਼ਾਨਦਾਰ ਯਾਦਾਂ ਰਹਿ ਗਈਆਂ ਹਨ ਜੋ ਮੈਨੂੰ ਇਸ ਟੂਰਨਾਮੈਂਟ 'ਚ ਮਿਲੀ ਹੈ ਖਾਸ ਕਰਕੇ ਸਾਲ 2016 'ਚ ਜਦੋਂ ਅਸੀਂ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ। ਮੈਂ ਕਲੱਬ 'ਚ ਕਈ ਸ਼ਾਨਦਾਰ ਖਿਡਾਰੀਆਂ ਦੇ ਨਾਲ ਖੇਡਿਆ ਤੇ ਮੈਂ ਟੀਮ ਦੇ ਸਾਥੀਆਂ ਨੂੰ ਆਗਾਮੀ ਸੈਸ਼ਨਾਂ ਦੇ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਆਪਣੀ ਉਮਰ ਦੇ ਬਾਵਜੂਦ ਵਾਟਸਨ ਟੀਮ ਦੇ ਪ੍ਰਮੁੱਖ ਖਿਡਾਰੀਆਂ 'ਚ ਰਹੇ ਹਨ। ਉਨ੍ਹਾਂ ਨੇ ਪਿਛਲੇ ਸੈਸ਼ਨ 'ਚ ਥੰਡਰਸ ਵਲੋਂ ਬ੍ਰਿਸਬੇਨ ਹੀਟ ਵਿਰੁੱਧ 62 ਗੇਂਦਾਂ 'ਚ ਸੈਂਕੜਾ ਲਗਾਇਆ ਜਦਕਿ ਇਸ ਹਫਤੇ ਆਈ. ਪੀ. ਐੱਲ. 'ਚ ਚੇਨਈ ਸੁਪਰਕਿੰਗਜ਼ ਦੇ ਲਈ 53 ਗੇਂਦਾਂ 'ਚ 96 ਦੌੜਾਂ ਬਣਾਈਆਂ।


author

Gurdeep Singh

Content Editor

Related News