ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਆਸਟਰੇਲੀਅਨ ਕ੍ਰਿਕਟ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

Tuesday, Nov 12, 2019 - 01:18 PM (IST)

ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਆਸਟਰੇਲੀਅਨ ਕ੍ਰਿਕਟ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਸਪੋਰਟਸ ਡੈਸਕ— ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੂੰ 'ਆਸਟਰੇਲੀਅਨ ਕ੍ਰਿਕਟਰਸ ਐਸੋਸੀਏਸ਼ਨ' (ਏ. ਸੀ. ਏ.) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਉਨ੍ਹਾਂ ਨੂੰ ਖੇਡ ਦੀ ਸੇਵਾ ਕਰਨ 'ਚ ਮਦਦ ਮਿਲੇਗੀ। ਇਹ ਨਿਯੁਕਤੀ ਏ. ਸੀ. ਏ. ਦੀ ਸੋਮਵਾਰ ਦੀ ਰਾਤ ਹੋਈ ਸਾਲਾਨਾ ਆਮ ਸਭਾ (ਏ. ਜੀ. ਐੱਮ) 'ਚ ਕੀਤੀ ਗਈ।PunjabKesari
ਵਾਟਸਨ ਨੇ ਆਪਣੀ ਨਿਯੁਕਤੀ ਤੋਂ ਬਾਅਦ ਟਵੀਟ ਕੀਤਾ, 'ਮੈਂ ਏ. ਸੀ. ਏ. ਦਾ ਪ੍ਰਧਾਨ ਚੁੱਣੇ ਜਾਣ ਨਾਲ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਭਵਿੱਖ 'ਚ ਇਸ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਨ ਹੋਵੇਗੀ। ਮੈਨੂੰ ਉਨ੍ਹਾਂ ਲੋਕਾਂ ਦੇ ਅਹਿਮ ਕੰਮਾਂ ਨੂੰ ਅੱਗੇ ਵਧਾਉਣਾ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇਹ ਭੂਮਿਕਾ ਨਿਭਾਈ ਸੀ। ਮੈਂ ਇਹ ਮੌਕਾ ਮਿਲਣ ਨਾਲ ਬੇਹੱਦ ਉਤਸ਼ਾਹਿਤ ਹਾਂ। ਇਸ ਨਾਲ ਮੈਨੂੰ ਉਸ ਖੇਡ ਨੂੰ ਵਾਪਸ ਕੁਝ ਦੇਣ 'ਚ ਮਦਦ ਮਿਲੇਗੀ ਜਿਨ੍ਹੇ ਮੈਨੂੰ ਇੰਨਾ ਕੁਝ ਦਿੱਤਾ ਹੈ।'

ਤੁਹਾਨੂੰ ਦੱਸ ਦੇਈਏ ਕਿ ਵਾਟਸਨ ਨੇ ਆਸਟਰੇਲੀਆ ਵੱਲੋਂ 59 ਟੈਸਟ, 190 ਵਨ-ਡੇ ਅਤੇ 58 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਚੇਂਨਈ ਸੁਪਰਕਿੰਗਜ਼ ਵਲੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਰਹੇ। ਇਹ ਆਲਰਾਊਂਡਰ ਦੱਸ ਮੈਂਮਬਰੀ ਬੋਰਡ ਦਾ ਮੈਂਬਰ ਹੋਵੇਗਾ, ਜਿਸ ਨੂੰ ਤਿੰਨ ਨਵੀਆਂ ਨਿਯੁਕਤੀਆਂ ਨਾਲ ਵਿਸਥਾਰ ਦਿੱਤਾ ਗਿਆ ਹੈ। ਮੌਜੂਦਾ ਆਸਟਰੇਲੀਆਈ ਕ੍ਰਿਕਟਰ ਪੈਟ ਕਮਿੰਸ ਅਤੇ ਕ੍ਰਿਸਟੀਨ ਬੀਂਸ ਅਤੇ ਕ੍ਰਿਕਟ ਕੁਮੈਂਟੇਟਰ ਅਤੇ ਸਾਬਕਾ ਆਸਟਰੇਲੀਆਈ ਖਿਡਾਰੀ ਲਿਸਾ ਸਟਾਲੇਕਰ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ।


Related News