WC ਲਈ ਫਿੱਟਨੈਸ ਨੂੰ ਲੈ ਕੇ ਅਕਰਮ ਨੇ ਵਿੰਨ੍ਹਿਆ ਪਾਕਿ ਖਿਡਾਰੀਆਂ ''ਤੇ ਨਿਸ਼ਾਨਾ, ਕਿਹਾ...

Tuesday, Apr 09, 2019 - 02:12 PM (IST)

WC ਲਈ ਫਿੱਟਨੈਸ ਨੂੰ ਲੈ ਕੇ ਅਕਰਮ ਨੇ ਵਿੰਨ੍ਹਿਆ ਪਾਕਿ ਖਿਡਾਰੀਆਂ ''ਤੇ ਨਿਸ਼ਾਨਾ, ਕਿਹਾ...

ਸਪੋਰਟਸ ਡੈਸਕ— ਇੰਗਲੈਂਡ ਅਤੇ ਵੇਲਸ 'ਚ ਆਯੋਜਿਤ ਹੋਣ ਵਾਲੇ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਲਈ ਪਾਕਿਸਤਾਨ ਨੇ 23 ਸੰਭਾਵੀ ਖਿਡਾਰੀਆਂ ਦੇ ਨਾਂ ਐਲਾਨੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਸਾਰੇ ਸੰਭਾਵੀ ਖਿਡਾਰੀਆਂ ਨੂੰ ਫਿੱਟਨੈਸ ਟੈਸਟ 'ਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ। ਅਜਿਹੇ 'ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਪਾਕਿਸਤਾਨ ਦੇ ਖਿਡਾਰੀਆਂ ਦੀ ਫਿੱਟਨੈਸ ਨੂੰ ਲੈ ਕੇ ਸਵਾਲੀਆਂ ਨਿਸ਼ਾਨ ਲਗਾਏ। 

ਪਾਕਿਸਤਾਨੀ ਖਿਡਾਰੀਆਂ ਦੀ ਫਿੱਟਨੈਸ 'ਤੇ ਭੜਕੇ ਅਕਰਮ
PunjabKesari
ਪਾਕਿਸਤਾਨ ਪੱਤਰਕਾਰ ਸ਼ਾਦ ਸਾਜਿਦ ਦੇ ਮੁਤਾਬਕ ਵਸੀਮ ਅਕਰਮ ਨੇ ਕਿਹਾ ਹੈ ਕਿ ਪਾਕਿਸਤਾਨੀ ਖਿਡਾਰੀਆਂ ਨੂੰ ਅਜੇ ਵੀ ਬਿਰਆਨੀ ਖੁਆਈ ਜਾ ਰਹੀ ਹੈ ਅਤੇ ਤੁਸੀਂ ਚੈਂਪੀਅਨਜ਼ ਦੇ ਖਿਲਾਫ ਮੁਕਾਬਲਾ ਉਨ੍ਹਾਂ ਨੂੰ ਬਿਰਆਨੀ ਖੁਆ ਕੇ ਨਹੀਂ ਕਰ ਸਕਦੇ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਵਰਲਡ ਕੱਪ ਲਈ ਚੁਣੇ ਗਏ 23 ਸੰਭਾਵੀ ਖਿਡਾਰੀਆਂ ਦਾ 15 ਅਤੇ 16 ਅਪ੍ਰੈਲ ਨੂੰ ਲਾਹੌਰ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਇਕ ਫਿਟੱਨੈਸ ਕੈਂਪ ਆਯੋਜਿਤ ਹੋਵੇਗਾ। ਉਸ ਤੋਂ ਬਾਅਦ ਹੀ ਵਿਸ਼ਵ ਕੱਪ ਲਈ 15 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।


author

Tarsem Singh

Content Editor

Related News