ਸ਼ਾਹੀਨ ਪਾਕਿਸਤਾਨ ਕ੍ਰਿਕਟ ਦੇ ਭਵਿੱਖ ਦਾ ਸਿਤਾਰਾ : ਵਸੀਮ

Sunday, Jul 07, 2019 - 05:09 PM (IST)

ਸ਼ਾਹੀਨ ਪਾਕਿਸਤਾਨ ਕ੍ਰਿਕਟ ਦੇ ਭਵਿੱਖ ਦਾ ਸਿਤਾਰਾ : ਵਸੀਮ

ਲੰਡਨ— ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੇ ਵਰਲਡ ਕੱਪ 'ਚ ਪ੍ਰਦਰਸ਼ਨ ਨੂੰ ਦੇਖਦੇ ਹੋਏ ਵਸੀਮ ਅਕਰਮ ਨੇ ਇਸ ਨੌਜਵਾਨ ਨੂੰ ਪਾਕਿਸਤਾਨ ਕ੍ਰਿਕਟ ਦਾ ਭਵਿੱਖ ਦਾ ਸਿਤਾਰਾ ਕਰਾਰ ਦਿੱਤਾ। ਇਸ ਨੌਜਵਾਨ ਖਿਡਾਰੀ ਨੇ ਸ਼ੁੱਕਰਵਾਰ ਨੂੰ ਲਾਰਡਸ 'ਤੇ ਬੰਗਲਾਦੇਸ਼ 'ਤੇ ਮਿਲੀ ਜਿੱਤ 'ਚ 35 ਦੌੜਾਂ ਦੇ ਕੇ 6 ਵਿਕਟਾਂ ਦੇ ਸ਼ਾਨਦਾਰ ਸਪੈਲ ਨਾਲ ਪਾਕਿਸਤਾਨ ਵੱਲੋਂ ਵਰਲਡ ਕੱਪ 'ਚ ਸਰਵਸ੍ਰੇਸ਼ਠ ਗੇਂਦਬਾਜ਼ੀ ਦਾ ਰਿਕਾਰਡ ਬਣਾਇਆ। ਅੰਤਿਮ ਗਰੁੱਪ ਮੈਚ 'ਚ ਜਿੱਤ ਦੇ ਬਾਵਜੂਦ ਪਾਕਿਸਤਾਨੀ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ ਅਤੇ ਨੈੱਟ ਰਨ ਰੇਟ ਘੱਟ ਹੋਣ ਨਾਲ ਬਾਹਰ ਹੋ ਗਈ। 
PunjabKesari
ਅੰਤਿਮ ਚਾਰ 'ਚ ਨਹੀਂ ਪਹੁੰਚਣ ਦਾ ਦੁੱਖ ਹਾਲਾਂਕਿ ਸ਼ਾਹੀਨ ਅਤੇ ਕਈ ਹੋਰ ਉਭਰਦੇ ਹੋਏ ਪਾਕਿਸਤਾਨੀ ਸਿਤਾਰਿਆਂ ਦੇ ਪ੍ਰਦਰਸ਼ਨ ਨਾਲ ਥੋੜ੍ਹਾ ਘੱਟ ਹੋ ਗਿਆ। ਪਾਕਿਸਤਾਨ ਦੀ 1992 ਵਰਲਡ ਕੱਪ 'ਚ ਚਮਕੇ ਵਸੀਮ ਨੇ ਕਿਹਾ ਕਿ ਉਹ ਸ਼ਾਹੀਨ ਦੇ ਪ੍ਰਦਰਸ਼ਨ ਨੂੰ ਦੇਖ ਕੇ ਖੁਸ਼ ਹਨ। ਹਾਲਾਂਕਿ ਇਸ ਖਿਡਾਰੀ ਨੂੰ ਚੌਥੇ ਮੈਚ ਤਕ ਆਖਰੀ ਗਿਆਰਾਂ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਪੱਤਰਕਾਰਾਂ ਨੂੰ ਕਿਹਾ, ''ਯਕੀਨੀ ਤੌਰ 'ਤੇ ਸ਼ਾਹੀਨ ਭਵਿੱਖ ਦਾ ਸਿਤਾਰਾ ਹੈ ਅਤੇ ਤੇਜ਼ ਗੇਂਦਬਾਜ਼ਾਂ ਦੀ ਅਗਲੀ ਪੀੜ੍ਹੀ ਲਈ ਰੌਸ਼ਨੀ ਦੀ ਕਿਰਨ ਹੈ।'' ਉਨ੍ਹਾਂ ਕਿਹਾ, ''ਸ਼ਾਹੀਨ ਬਹੁਤ ਮਿਹਨਤੀ ਹੈ ਅਤੇ ਕਾਫੀ ਤੇਜ਼ੀ ਨਾਲ ਸਿਖਦਾ ਹੈ। ਇਸ ਲਈ ਉਸ ਦੀ ਇਹ ਖਾਸੀਅਤ ਉਸ ਨੂੰ ਅੱਗੇ ਤਕ ਲੈ ਕੇ ਜਾਵੇਗੀ।''  


author

Tarsem Singh

Content Editor

Related News