ਵਾਸ਼ਿੰਗਟਨ ਸੁੰਦਰ ਸੱਟ ਕਾਰਨ IPL 2021 ਦੇ ਬਾਕੀ ਸੈਸ਼ਨ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

Monday, Aug 30, 2021 - 07:22 PM (IST)

ਵਾਸ਼ਿੰਗਟਨ ਸੁੰਦਰ ਸੱਟ ਕਾਰਨ IPL 2021 ਦੇ ਬਾਕੀ ਸੈਸ਼ਨ ਤੋਂ ਬਾਹਰ, ਇਸ ਖਿਡਾਰੀ ਨੂੰ ਮਿਲਿਆ ਮੌਕਾ

ਸਪੋਰਟਸ ਡੈਸਕ- ਵਾਸ਼ਿੰਗਟਨ ਸੁੰਦਰ ਉਂਗਲ ਦੀ ਸੱਟ ਕਾਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਖੇਡੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੂਜੇ ਸੈਸ਼ਨ ਤੋਂ ਬਾਹਰ ਹੋ ਗਏ ਹਨ। ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਬੰਗਾਲ ਦੇ ਮੱਧਮ ਰਫ਼ਤਾਰ ਦੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੂੰ ਉਨ੍ਹਾਂ ਦੀ ਜਗ੍ਹਾ ਟੀਮ 'ਚ ਰੱਖਿਆ ਹੈ।

ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਕਾਊਂਟੀ ਚੋਣ ਇਲੈਵਨ ਤੇ ਭਾਰਤੀਆਂ ਵਿਚਾਲੇ ਅਭਿਆਸ ਮੈਚ 'ਚ ਮੁਹੰਮਦ ਸਿਰਾਜ ਦੇ ਇਕ ਸ਼ਾਰਪ ਲਿਫ਼ਟਰ ਦੀ ਲਪੇਟ 'ਚ ਆਉਣ ਨਾਲ ਵਾਸ਼ਿੰਗਟਨ ਨੂੰ ਸੱਜੇ ਹੱਥ ਦੀ ਉਂਗਲ 'ਚ ਸੱਟ ਲਗ ਗਈ ਸੀ। ਬਾਅਦ 'ਚ ਉਨ੍ਹਾਂ ਨੂੰ ਐੱਕਸ-ਰੇ ਲਈ ਲਿਜਾਇਆ ਗਿਆ ਤੇ ਫ਼੍ਰੈਕਚਰ ਦੀ ਪੁਸ਼ਟੀ ਹੋਈ। ਆਫ਼ ਸਪਿਨਿੰਗ ਆਲਰਾਊਂਡਰ 2018 ਦੇ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਹੀ ਆਰ. ਸੀ. ਬੀ. ਦੀ ਟੀਮ ਦਾ ਹਿੱਸਾ ਹੈ।

PunjabKesari

ਸੁੰਦਰ ਦੇ ਟੂਰਨਾਮੈਂਟ ਤੋਂ ਬਾਹਰ ਹੋਣ 'ਤੇ ਆਰ. ਸੀ. ਬੀ. ਨੇ ਪ੍ਰੈੱਸ ਰਿਲੀਜ਼ 'ਚ ਕਿਹਾ, ਆਰ. ਸੀ. ਬੀ. ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਉਂਗਲ ਦੀ ਸੱਟ ਕਾਰਨ ਆਈ. ਪੀ. ਐੱਲ. 2021 ਦੇ ਬਾਕੀ ਬਚੇ ਹੋਏ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੰਗਾਲ ਦੇ ਇਕ ਸੂਬਾ ਪੱਧਰੀ ਕ੍ਰਿਕਟਰ ਤੇ ਫ਼੍ਰੈਂਚਾਈਜ਼ੀ ਦੇ ਨਾਲ ਨੈੱਟ ਗੇਂਦਬਾਜ਼ ਆਕਾਸ਼ ਦੀਪ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।  24 ਸਾਲਾ ਆਕਾਸ਼ ਦੀਪ ਨੇ ਮਾਰਚ 2019 'ਚ ਟੀ-20 ਡੈਬਿਊ ਕੀਤਾ ਤੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ 21 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਇਸ ਸਾਲ ਸਈਅਦ ਮੁਸ਼ਤਾਕ ਅਲੀ ਟਰਾਫ਼ੀ 'ਚ ਹੈਦਰਾਬਾਦ ਦੇ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰਦ ਹੋਏ 35 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ ਸਨ।


author

Tarsem Singh

Content Editor

Related News