ਵਾਰਨ ਬਣਿਆ ਰਾਜਸਥਾਨ ਰਾਇਲਜ਼ ਦਾ ਬ੍ਰਾਂਡ ਅੰਬੈਸਡਰ
Monday, Feb 11, 2019 - 03:14 AM (IST)

ਮੁੰਬਈ— ਆਸਟਰੇਲੀਆ ਦੇ ਧਾਕੜ ਕ੍ਰਿਕਟਰ ਸ਼ੇਨ ਵਾਰਨ ਨੂੰ ਆਈ. ਪੀ. ਐੱਲ. ਦੇ ਅਗਾਮੀ ਸੈਸ਼ਨ ਲਈ ਰਾਜਸਥਾਨ ਰਾਇਲਜ਼ ਨੇ ਟੀਮ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਵਾਰਨ ਦੀ ਅਗਵਾਈ ਵਿਚ ਰਾਜਸਥਾਨ ਰਾਇਲਜ਼ ਨੇ 2008 ਵਿਚ ਆਈ. ਪੀ. ਐੱਲ. ਦੇ ਪਹਿਲੇ ਸੈਸ਼ਨ ਦਾ ਖਿਤਾਬ ਜਿੱਤਿਆ ਸੀ। ਉਹ ਪਿਛਲੇ ਸੈਸ਼ਨ ਵਿਚ ਟੀਮ ਦਾ ਮੇਂਟਰ ਸੀ।