ਸ਼ੇਨ ਵਾਰਨ ਦੇ ਦਿਹਾਂਤ ''ਤੇ ਬੋਲੇ ਵਾਰਨਰ- ਅਜੇ ਤਕ ਭਰੋਸਾ ਨਹੀਂ ਹੋ ਰਿਹਾ ਹੈ

Thursday, Mar 10, 2022 - 06:53 PM (IST)

ਸ਼ੇਨ ਵਾਰਨ ਦੇ ਦਿਹਾਂਤ ''ਤੇ ਬੋਲੇ ਵਾਰਨਰ- ਅਜੇ ਤਕ ਭਰੋਸਾ ਨਹੀਂ ਹੋ ਰਿਹਾ ਹੈ

ਕਰਾਚੀ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਮਹਾਨ ਸਪਿਨਰ ਤੇ ਹਮਵਤਨ ਸ਼ੇਨ ਵਾਰਨ ਦੇ ਦਿਹਾਂਤ 'ਤੇ ਉਹ ਅਜੇ ਤਕ ਭਰੋਸਾ ਨਹੀਂ ਕਰ ਪਾ ਰਹੇ ਹਨ। ਵਾਰਨਰ ਤੇ ਆਸਟਰੇਲੀਆਈ ਟੀਮ ਪਾਕਿਸਤਾਨ ਦੇ ਖ਼ਿਲਾਫ਼ ਦੂਜੇ ਟੈਸਟ ਦੀ ਤਿਆਰੀ ਲਈ ਬੁੱਧਵਾਰ ਨੂੰ ਇੱਥੇ ਪਹੁੰਚੀ।

ਵਾਰਨਰ ਨੇ ਕਿਹਾ, 'ਉਨ੍ਹਾਂ ਦਾ ਅੰਤਿਮ ਸੰਸਕਾਰ ਸਾਡੇ ਸਾਰਿਆਂ ਲਈ ਕਾਫ਼ੀ ਭਾਵੁਕ ਪਲ ਹੋਵੇਗਾ। ਅਸੀਂ ਸਾਰੇ ਅਜੇ ਤਕ ਇਸ 'ਤੇ ਭਰੋਸਾ ਨਹੀਂ ਕਰ ਪਾ ਰਹੇ ਹਾਂ। ਉਨ੍ਹਾਂ ਕਿਹਾ, 'ਵੱਡੀ ਗਿਣਤੀ 'ਚ ਵਿਕਟੋਰੀਆ ਦੇ ਲੋਕ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਇਕੱਠੇ ਹੋਣਗੇ। ਵੱਡੀ ਗਿਣਤੀ 'ਚ ਲੋਕ ਸ਼ਰਧਾਂਜਲੀ ਦੇਣ ਪਹੁੰਚਣਗੇ।

ਉਨ੍ਹਾਂ ਕਿਹਾ, 'ਤੁਸੀਂ ਦੇਖਿਆ ਕਿ ਐੱਮ. ਸੀ. ਜੀ. 'ਤੇ ਵਾਰਨ ਦੇ ਬੁੱਤ 'ਤੇ ਲੋਕ ਫੁੱਲ, ਸਿਗਰਟ ਤੇ ਬੀਅਰ ਚੜ੍ਹਾ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਉਹ ਕਿੰਨੇ ਲੋਕਾਂ 'ਤੇ ਆਪਣੀ ਛਾਪ ਛੱਡ ਗਏ ਤੇ ਦੁਨੀਆ ਭਰ ਦੇ ਲੋਕ ਕਿਵੇਂ ਮਹਿਸੂਸ ਕਰ ਰਹੇ ਹਨ।' ਵਾਰਨਰ ਨੇ ਕਿਹਾ ਕਿ ਉਹ 30 ਮਾਰਚ ਨੂੰ ਹੋਣ ਵਾਲੇ ਅੰਤਿਮ ਸੰਸਕਾਰ 'ਚ ਮੌਜੂਦ ਰਹਿਣ ਦੀ ਕੋਸ਼ਿਸ਼ ਕਰਨਗੇ। 


author

Tarsem Singh

Content Editor

Related News