ਵਾਰਨਰ ਚੋਣਕਾਰ ਨਹੀਂ, ਟੈਸਟ ’ਚ ਗ੍ਰੀਨ ਕਰ ਸਕਦੈ ਪਾਰੀ ਦਾ ਆਗਾਜ਼ : ਆਸਟ੍ਰੇਲੀਅਨ ਕੋਚ
Saturday, Dec 30, 2023 - 07:38 PM (IST)
ਮੈਲਬੋਰਨ– ਡੇਵਿਡ ਵਾਰਨਰ ਨੇ ਭਾਵੇਂ ਹੀ ਉਸ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਪਾਰੀ ਦੀ ਸ਼ੁਰੂਆਤ ਲਈ ਮਾਰਕਸ ਹੈਰਿਸ ਦਾ ਨਾਂ ਲਿਆ ਹੋਵੇ ਪਰ ਆਸਟਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ ਹੈ ਕਿ ਉਹ ਜ਼ਿਆਦਾ ਬਦਲਾਂ ’ਤੇ ਬਚਾਅ ਕਰ ਰਹੇ ਹਨ ਤੇ ਕੈਮਸੂਨ ਗ੍ਰੀਨ ਵੀ ਦੌੜ ਵਿਚ ਹੈ। ਵਾਰਨਰ ਪਾਕਿਸਤਾਨ ਵਿਰੁੱਧ ਸਿਡਨੀ ਵਿਚ 3 ਜਨਵਰੀ ਤੋਂ ਹੋਣ ਵਾਲੇ ਤੀਜੇ ਟੈਸਟ ਤੋਂ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਟੈਸਟ ਕ੍ਰਿਕਟ ਵਿਚ ਪਾਰੀ ਦੀ ਸ਼ੁਰੂਆਤ ਲਈ ਵਾਰਨਰ ਤੋਂ ਬਾਅਦ ਕਈ ਨਾਵਾਂ ’ਤੇ ਵਿਚਾਰ ਚੱਲ ਰਿਹਾ ਹੈ। ਹੈਰਿਸ , ਗ੍ਰੀਨ, ਮੈਟ ਰੇਨਸ਼ਾ ਤੇ ਕੈਮਰਨ ਬੇਨਕ੍ਰਾਫਟ ਦੇ ਨਾਂ ਦੌੜ ਵਿਚ ਸ਼ਾਮਲ ਹਨ।
ਭਾਰਤੀ ਟੈਨਿਸ ਸੰਘ ਨੂੰ ਡੇਵਿਸ ਕੱਪ ਲਈ ਪਾਕਿਸਤਾਨ ਦੌਰੇ ਦੀ ਮਨਜ਼ੂਰੀ ਮਿਲਣ ਦੀ ਉਮੀਦ
ਮੈਕਡੋਨਾਲਡ ਨੇ ਕਿਹਾ,‘‘ਡੇਵਿਡ ਚੋਣਕਾਰ ਨਹੀਂ ਹੈ। ਪਿਛਲੀ ਵਾਰ ਉਸਨੇ ਮੈਟ ਰੇਨਸ਼ਾ ਦਾ ਨਾਂ ਲਿਆ ਸੀ ਤੇ ਸ਼ਾਇਦ ਅਗਲਾ ਨਾਂ ਬੇਨਕ੍ਰਾਫਟ ਤੇ ਫਿਰ ਕੈਮਰਨ ਗ੍ਰੀਨ ਦਾ ਹੋਵੇਗਾ।’’ ਉਸ ਨੇ ਕਿਹਾ,‘‘ਪਰ ਇਹ ਚੰਗੀ ਗੱਲ ਹੈ ਕਿ ਉਹ ਕਿਸੇ ਸਾਥੀ ਖਿਡਾਰੀ ਦਾ ਇਸ ਤਰ੍ਹਾਂ ਸਮਰਥਨ ਕਰ ਰਿਹਾ ਹੈ।’’
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਆਸਟ੍ਰੇਲੀਆ ਨੂੰ ਹੁਣ ਵੈਸਟਇੰਡੀਜ਼ ਵਿਰੁੱਧ ਖੇਡਣਾ ਹੈ ਤੇ ਕੋਚ ਨੇ ਕਿਹਾ ਕਿ ਉਸ ਤੋਂ ਪਹਿਲਾਂ ਫੈਸਲਾ ਲੈ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।