ਪਹਿਲੀ ਬਾਰ ਹੋਇਆ ਅਜਿਹਾ, ਚਾਰ ਮੈਚਾਂ ''ਚ ਇਕ ਵੀ ਅਰਧ ਸੈਂਕੜਾ ਨਹੀਂ ਬਣਾ ਸਕੇ ਵਾਰਨਰ

10/02/2020 10:09:24 PM

ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਆਈ. ਪੀ. ਐੱਲ. 2020 ਹੁਣ ਤੱਕ ਕੁਝ ਖਾਸ ਨਹੀਂ ਰਿਹਾ ਹੈ ਅਤੇ ਬੇਹੱਦ ਕੋਸ਼ਿਸ ਤੋਂ ਬਾਅਦ ਵੀ ਉਹ ਹੁਣ ਤੱਕ ਇਕ ਵੀ ਅਰਧ ਸੈਂਕੜਾ ਨਹੀਂ ਲਗਾ ਸਕਿਆ ਹੈ। ਚਾਰ ਸਾਲ 'ਚ ਅਜਿਹਾ ਪਹਿਲੀ ਬਾਰ ਹੋਇਆ ਹੈ ਜਦੋ ਉਹ ਲਗਾਤਾਰ 4 ਆਈ. ਪੀ. ਐੱਲ. ਮੈਚਾਂ ਦੇ ਬਾਅਦ ਵੀ 50+ ਸਕੋਰ ਖੁੰਝ ਗਏ। ਅੱਜ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਵੀ ਉਹ ਸਿਰਫ 28 ਦੌੜਾਂ ਹੀ ਬਣਾ ਸਕੇ।
ਸੀ. ਐੱਸ. ਕੇ. ਦੇ ਵਿਰੁੱਧ ਮੈਚ ਦੇ ਦੌਰਾਨ ਵੀ ਵਾਰਨਰ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਵਾਰਨਰ ਨੇ 29 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ ਸਿਰਫ 28 ਦੌੜਾਂ ਹੀ ਬਣਾਈਆਂ ਅਤੇ 11ਵੇਂ ਓਵਰ 'ਚ ਪਿਯੂਸ਼ ਚਾਵਲ ਦੀ ਪੰਜਵੀਂ ਗੇਂਦ 'ਤੇ ਫਾਫ ਡੂ ਪਲੇਸਿਸ ਦੇ ਹੱਥੋ ਕੈਚ ਹੋ ਗਿਆ। ਇਸ ਤੋਂ ਪਹਿਲਾਂ ਦੀਆਂ ਤਿੰਨ ਪਾਰੀਆਂ ਦੀ ਗੱਲ ਕਰੀਏ ਤਾਂ ਉਸ 'ਚ ਵੀ ਵਾਰਨਰ ਨੂੰ (33 ਗੇਂਦਾਂ 'ਤੇ 45, 30 ਗੇਂਦਾਂ 'ਤੇ 36 ਅਤੇ 6 ਗੇਂਦਾਂ 'ਤੇ 6 ਦੌੜਾਂ) ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਦੇਖਿਆ ਗਿਆ ਹੈ।

PunjabKesari
ਆਈ. ਪੀ. ਐੱਲ. 2020 'ਚ ਡੇਵਿਡ ਵਾਰਨਰ ਦੀਆਂ ਚਾਰ ਪਾਰੀਆਂ
6 (6)
36 (30)
45 (33)
28 (29)


Gurdeep Singh

Content Editor

Related News