ਵਾਰਨਰ ਦੀਆਂ 5 ਹਜ਼ਾਰ ਦੌੜਾਂ ਪੂਰੀਆਂ, ਸੁਪਰ ਓਵਰ ''ਚ ਰਹਿੰਦੇ ਹਨ ਫਲਾਪ
Sunday, Oct 18, 2020 - 09:40 PM (IST)
ਆਬੂ ਧਾਬੀ- ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਅਜੇਤੂ 47 ਦੌੜਾਂ ਪਾਰੀ ਖੇਡਦੇ ਹੋਏ ਆਈ. ਪੀ. ਐੱਲ. ਇਤਿਹਾਸ 'ਚ ਆਪਣੀਆਂ 5 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਹਾਲਾਂਕਿ ਮੈਚ ਸੁਪਰ ਓਵਰ 'ਚ ਜਾਣ ਤੋਂ ਬਾਅਦ ਉਸਦੇ ਨਾਂ ਇਕ ਸ਼ਰਮਨਾਕ ਰਿਕਾਰਡ ਵੀ ਦਰਜ ਹੋਇਆ। ਇਹ ਰਿਕਾਰਡ ਸੀ ਸੁਪਰ ਓਵਰ 'ਚ ਫਲਾਪ ਰਹਿਣ ਦਾ। ਵਾਰਨਰ ਨੇ ਇਸ ਤੋਂ ਪਹਿਲਾਂ 2013 'ਚ ਆਰ. ਸੀ. ਬੀ. ਦੇ ਵਿਰੁੱਧ ਸੁਪਰ ਓਵਰ ਖੇਡਿਆ ਸੀ, ਜਿੱਥੇ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ। ਅੱਜ ਫਿਰ ਉਹ ਕੇ. ਕੇ. ਆਰ. ਦੇ ਵਿਰੁੱਧ ਪਹਿਲੀ ਹੀ ਗੇਂਦ 'ਤੇ ਬੋਲਡ ਹੋ ਗਏ। ਜਾਣੋ ਵਾਰਨਰ ਦੇ ਬਣਾਏ ਕੁਝ ਰਿਕਾਰਡ-
5000 ਦੌੜਾਂ 'ਚ ਕਿੰਨੀਆਂ ਪਾਰੀਆਂ
135 ਡੇਵਿਡ ਵਾਰਨਰ
157 ਵਿਰਾਟ ਕੋਹਲੀ
173 ਸੁਰੇਸ਼ ਰੈਨਾ
187 ਰੋਹਿਤ ਸ਼ਰਮਾ
ਆਈ. ਪੀ. ਐੱਲ. 'ਚ ਡੇਵਿਡ ਵਾਰਨਰ
0 ਤੋਂ 2500 ਦੌੜਾਂ- 82 ਪਾਰੀਆਂ 'ਚ
2501 ਤੋਂ 5000 ਦੌੜਾਂ- 53 ਪਾਰੀਆਂ 'ਚ
ਨੰਬਰ 4 'ਤੇ ਬੱਲੇਬਾਜ਼ੀ ਦੇ ਦੌਰਾਨ ਵਾਰਨਰ
65, 61, 55, 44, 34, 47
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ
ਵਿਰਾਟ ਕੋਹਲੀ- 5759
ਸੁਰੇਸ਼ ਰੈਨਾ- 5368
ਰੋਹਿਤ ਸ਼ਰਮਾ- 5149
ਡੇਵਿਡ ਵਾਰਨਰ- 5005
ਸਭ ਤੋਂ ਘੱਟ ਗੇਂਦਾਂ 'ਚ 5000 ਦੌੜਾਂ
ਡੇਵਿਡ ਵਾਰਨਰ 3554 ਗੇਂਦਾਂ
ਸੁਰੇਸ਼ ਰੈਨਾ 3619 ਗੇਂਦਾਂ
ਰੋਹਿਤ ਸ਼ਰਮਾ 3817 ਗੇਂਦਾਂ
ਵਿਰਾਟ ਕੋਹਲੀ 3827 ਗੇਂਦਾਂ