CWC 2019 : ਵਕਾਰ ਨੇ ਪਾਕਿ ਟੀਮ ਨੂੰ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਦਿੱਤੀ ਇਹ ਸਲਾਹ

Friday, Jun 14, 2019 - 10:34 AM (IST)

CWC 2019 : ਵਕਾਰ ਨੇ ਪਾਕਿ ਟੀਮ ਨੂੰ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਦਿੱਤੀ ਇਹ ਸਲਾਹ

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਵਕਾਰ ਯੁਨੂਸ ਨੇ ਕਿਹਾ ਹੈ ਕਿ ਭਾਰਤ ਖਿਲਾਫ ਵਰਲਡ ਕੱਪ ਦੇ ਮੈਚ 'ਚ ਪਾਕਿਸਤਾਨ ਨੂੰ ਸ਼ੁਰੂਆਤੀ ਵਿਕਟ ਛੇਤੀ ਲੈਣੇ ਹੋਣਗੇ ਅਤੇ ਉਸ ਨੂੰ ਚੈਂਪੀਅਨ ਟਰਾਫੀ ਤੋਂ ਮਿਲੀ ਜਿੱਤ ਤੋਂ ਪ੍ਰੇਰਣਾ ਲੈ ਕੇ ਉਤਰਨਾ ਹੋਵੇਗਾ। ਭਾਰਤ ਅਤੇ ਪਾਕਿਸਤਾਨ ਦਾ ਸਾਹਮਣਾ ਐਤਵਾਰ ਨੂੰ ਓਲਡ ਟ੍ਰੈਫਰਡ 'ਚ ਹੋਵੇਗਾ।
PunjabKesari
ਸਾਬਕਾ ਕਪਤਾਨ ਅਤੇ ਕੋਚ ਨੇ ਕਿਹਾ, ''ਮੈਂ ਵਰਲਡ ਕੱਪ 'ਚ ਅਜੇ ਤਕ ਦੇਖਿਆ ਹੈ ਕਿ ਸ਼ੁਰੂਆਤੀ ਵਿਕਟ ਛੇਤੀ ਨਹੀਂ ਲੈਣ 'ਤੇ ਪਰੇਸ਼ਾਨੀ ਹੁੰਦੀ ਹੈ। ਨਵੀਂ ਗੇਂਦ ਅਹਿਮ ਹੈ ਅਤੇ ਸਲਾਮੀ ਬੱਲੇਬਾਜ਼ਾਂ ਨੂੰ ਪਹਿਲੇ 10 ਓਵਰ ਕਾਫੀ ਸੰਭਲ ਕੇ ਖੇਡਣੇ ਪੈ ਰਹੇ ਹਨ।'' ਵਕਾਰ ਨੇ ਕਿਹਾ ਕਿ ਆਸਟਰੇਲੀਆ ਖਿਲਾਫ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਪਾਕਿਸਤਾਨ ਨਵੀਂ ਗੇਂਦ ਤੋਂ ਅਸਫਲ ਰਿਹਾ। ਉਨ੍ਹਾਂ ਕਿਹਾ, ''ਆਸਟਰੇਲੀਆ ਖਿਲਾਫ ਮੈਚ 'ਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ 'ਚ ਨਵੀਂ ਗੇਂਦ ਤੋਂ ਪਾਕਿਸਤਾਨ ਨੇ ਨਿਰਾਸ਼ ਕੀਤਾ। ਬਾਅਦ 'ਚ ਮੁਹੰਮਦ ਆਮਿਰ ਨੂੰ ਦੂਜੇ ਪਾਸਿਓਂ ਸਹਿਯੋਗ ਨਹੀਂ ਮਿਲਿਆ।'' ਆਮਿਰ ਨੇ ਉਸ ਮੈਚ 'ਚ ਪੰਜ ਵਿਕਟਾਂ ਲੈ ਕੇ ਸ਼ਾਨਦਾਰ ਵਾਪਸੀ ਕੀਤੀ।
PunjabKesari
ਵਕਾਰ ਨੇ ਕਿਹਾ, ''ਬਹੁਤ ਕਮਾਲ ਦਾ ਪ੍ਰਦਰਸ਼ਨ ਸੀ ਅਤੇ ਇਸ ਲਈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਉਸ ਨੇ ਨਵੀਂ ਗੇਂਦ ਨਾਲ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਪਾਕਿਸਤਾਨ ਨੇ ਚੰਗੀ ਵਾਪਸੀ ਕੀਤੀ ਅਤੇ 25ਵੇਂ ਓਵਰ ਦੇ ਬਾਅਦ ਵਿਕਟ ਲੈਣੇ ਸ਼ੁਰੂ ਕੀਤੇ।'' ਟੀਮ ਦੇ ਤਾਲਮੇਲ ਬਾਰੇ ਵਕਾਰ ਨੇ ਕਿਹਾ, ''ਮਿਕੀ ਆਰਥਰ ਇਸ ਮੈਚ ਲਈ ਟੀਮ 'ਚ ਬਦਲਾਅ ਕਰ ਸਕਦੇ ਹਨ।'' ਉਹ ਮੈਚ ਦੇ ਹਿਸਾਬ ਨਾਲ ਰਣਨੀਤੀ ਬਣਾਉਂਦੇ ਹਨ ਜੋ ਸਹੀ ਵੀ ਹੈ। ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਪਿੱਚ 'ਤੇ ਉਨ੍ਹਾਂ ਨੇ ਚਾਰ ਨੂੰ ਉਤਾਰਿਆ। ਹੁਣ ਦੇਖਣਾ ਹੋਵੇਗਾ ਕਿ ਪਿੱਚ ਕਿਹੋ ਜਿਹੀ ਹੈ।''


author

Tarsem Singh

Content Editor

Related News