T-20 WC ਲਈ ਤੇਜ਼ ਗੇਂਦਬਾਜ਼ਾਂ ਦਾ ਪੂਲ ਤਿਆਰ ਕਰਨ ਦੀ ਲੋੜ : ਵਕਾਰ ਯੂਨਿਸ

Saturday, Apr 17, 2021 - 05:16 PM (IST)

T-20 WC ਲਈ ਤੇਜ਼ ਗੇਂਦਬਾਜ਼ਾਂ ਦਾ ਪੂਲ ਤਿਆਰ ਕਰਨ ਦੀ ਲੋੜ : ਵਕਾਰ ਯੂਨਿਸ

ਸਪੋਰਟਸ ਡੈਸਕ— ਪਾਕਿਸਤਾਨ ਦੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਮ ਟੀ-20 ਵਰਲਡ ਕੱਪ ਸਮੇਤ ਆਗਾਮੀ ਪ੍ਰਤੀਯੋਗਿਤਾਵਾਂ ਲਈ ਤੇਜ਼ ਗੇਂਦਬਾਜ਼ਾਂ ਦਾ ਇਕ ਮਜ਼ਬੂਤ ਪੂਲ ਬਣਾਉਣ ਦੀ ਕੋਸ਼ਿਸ਼ ਚ ਲੱਗੀ ਹੈ। ਟੀ-20 ਵਰਲਡ ਕੱਪ ਦਾ ਆਯੋਜਨ ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣਾ ਹੈ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਨਾਲ ਵੱਡੀ ਠੱਗੀ, ਆਨਲਾਈਨ ਪਿੱਜ਼ਾ ਮੰਗਵਾਉਣ ‘ਤੇ ਬੈਂਕ ਖਾਤੇ ’ਚੋਂ ਉਡ ਗਏ 50 ਹਜ਼ਾਰ ਰੁਪਏ

ਵਕਾਰ ਨੇ ਕਿਹਾ, ‘‘ਪਾਕਿਸਤਾਨ ਸੁਪਰ ਲੀਗ ਦੇ ਮੁਲਤਵੀ ਹੋਣ ਦੇ  ਬਾਅਦ ਸਾਰੇ ਖਿਡਾਰੀਆਂ ਨੂੰ ਆਰਾਮ ਮਿਲਿਆ। ਇਸ ਲਈ ਉਨ੍ਹਾਂ ਲਈ ਥਕੇਵਾਂ ਕੋਈ ਸਮੱਸਿਆ ਨਹੀਂ ਹੈ। ਪਰ ਅਸੀਂ ਉਨ੍ਹਾਂ ਨਾਲ ਬੈਠ ਕੇ ਚਰਚਾ ਕਰਾਂਗੇ।’’ ਉਨ੍ਹਾਂ ਕਿਹਾ, ‘‘ਯਕੀਨੀ ਤੌਰ ’ਤੇ ਅਸੀਂ ਹੋਰ ਗੇਂਦਬਾਜ਼ਾਂ ਨੂੰ ਵੀ ਦੇਖਾਂਗੇ ਕਿਉਂਕਿ ਸਾਨੂੰ ਆਗਾਮੀ ਸੀਰੀਜ਼ ਤੇ ਟੀ-20 ਵਰਲਡ ਕੱਪ ਸਮੇਤ ਹੋਰ ਟੂਰਨਾਮੈਂਟ ਲਈ ਕੁਝ ਤੇਜ਼ ਗੇਂਦਬਾਜ਼ਾਂ ਦਾ ਪੂਲ ਬਣਾਉਣ ਦੀ ਲੋੜ ਹੈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News