ਘੱਟੋ-ਘੱਟ ਤਿੰਨ ਸਾਲ ਹੋਰ ਖੇਡਣਾ ਚਾਹੁੰਦਾ ਹਾਂ : ਅੰਬਾਤੀ ਰਾਇਡੂ

Tuesday, Dec 28, 2021 - 04:02 PM (IST)

ਚੇਨਈ (ਭਾਸ਼ਾ)- ਭਾਰਤ ਦੇ ਸਾਬਕਾ ਬੱਲੇਬਾਜ਼ ਅੰਬਾਤੀ ਰਾਇਡੂ ਦਾ ਕਹਿਣਾ ਹੈ ਕਿ ਉਹ ਘੱਟੋ-ਘੱਟ ਅਗਲੇ ਤਿੰਨ ਸਾਲ ਹੋਰ ਖੇਡਣਾ ਚਾਹੁੰਦਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਲਈ ਤਿਆਰੀ ਕਰ ਰਿਹਾ ਹੈ। ਵਨਡੇ ਵਿਸ਼ਵ ਕੱਪ ਟੀਮ 'ਚ ਨਾ ਚੁਣੇ ਜਾਣ ਤੋਂ ਬਾਅਦ 36 ਸਾਲਾ ਬੱਲੇਬਾਜ਼ ਨੇ ਜੁਲਾਈ 2019 'ਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ 2 ਮਹੀਨਿਆਂ ਬਾਅਦ ਫ਼ੈਸਲਾ ਬਦਲ ਲਿਆ। ਹਾਲ ਹੀ 'ਚ ਵਿਜੇ ਹਜ਼ਾਰੇ ਟਰਾਫ਼ਾ 'ਚ ਆਂਧਰਾ ਲਈ ਖੇਡਣ ਵਾਲੇ ਰਾਇਡੂ ਨੇ ਕਿਹਾ ਕਿ ਜਦੋਂ ਤੱਕ ਮੈਂ ਫਾਰਮ 'ਚ ਹਾਂ ਅਤੇ ਫਿੱਟ ਹਾਂ, ਮੈਂ ਖੇਡਣਾ ਜਾਰੀ ਰੱਖਣਾ ਚਾਹੁੰਦਾ ਹਾਂ। ਮੈਂ ਅਗਲੇ ਸੀਜ਼ਨ ਦੀ ਤਿਆਰੀ ਕਰ ਰਿਹਾ ਹਾਂ ਜੋ 3 ਸਾਲ ਦਾ ਹੈ। ਮੈਂ ਆਪਣੀ ਫਿਟਨੈੱਸ 'ਤੇ ਬਹੁਤ ਮਿਹਨਤ ਕਰ ਰਿਹਾ ਹਾਂ। ਉਸ ਨੇ ਅੱਗੇ ਕਿਹਾ ਕਿ ਮੈਂ ਹਾਲ ਹੀ 'ਚ ਵਿਜੇ ਹਜ਼ਾਰੇ ਟਰਾਫੀ ਖੇਡੀ ਹੈ ਜਿਸ 'ਚ ਮੈਂ 6 ਦਿਨਾਂ 'ਚ 6 ਵਨਡੇ ਖੇਡੇ ਹਨ। ਮੈਂ ਫਿੱਟ ਹਾਂ ਅਤੇ ਅਗਲੇ ਤਿੰਨ ਸਾਲਾਂ ਤੱਕ ਫਿੱਟ ਰਹਿਣ ਦੀ ਉਮੀਦ ਕਰਦਾ ਹਾਂ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜਿਆ ਭਾਜਪਾ ਦਾ ਪੱਲਾ

ਉਸ ਨੇ ਕਿਹਾ ਕਿ 2019 ਵਿਸ਼ਵ ਕੱਪ ਟੀਮ 'ਚ ਜਗ੍ਹਾ ਨਾ ਬਣਾ ਪਾਉਣਾ ਨਿਰਾਸ਼ਾਜਨਕ ਰਿਹਾ। ਮੇਰੀ ਵਾਪਸੀ ਚੇਨਈ ਸੁਪਰ ਕਿੰਗਜ਼ (CSK) ਨੂੰ ਸਮਰਪਿਤ ਸੀ ਅਤੇ ਉਨ੍ਹਾਂ ਜਿਸ ਤਰ੍ਹਾਂ ਉਸ ਸਮੇਂ ਦੌਰਾਨ ਮੇਰੀ ਮਦਦ ਕੀਤੀ ਉਸ ਲਈ ਮੈਂ ਧੰਨਵਾਦੀ ਰਹਾਂਗਾ। ਉਸ ਨੇ ਕਿਹਾ ਕਿ CSK ਦਾ ਖਾਸ ਸਾਥ ਰਿਹਾ। ਹੁਣ ਤੱਕ ਅਸੀਂ 2 ਆਈ.ਪੀ.ਐੱਲ. ਜਿੱਤੇ ਹਨ ਅਤੇ ਇਕ ਫਾਈਨਲ ਖੇਡਿਆ ਹੈ। 2018 ਦਾ ਸੀਜ਼ਨ ਬਹੁਤ ਖ਼ਾਸ ਸੀ, ਜਿਸ ਵਿਚ CSK ਦੀ ਵਾਪਸੀ ਹੋਈ ਅਤੇ ਅਸੀਂ IPL ਜਿੱਤਿਆ। ਧੋਨੀ ਭਰਾ ਨੇ ਮੈਰੇ ਕੋਲੋਂ ਸਰਵੋਤਮ ਪ੍ਰਦਰਸ਼ਨ ਕਰਾਇਆ। ਉਨ੍ਹਾਂ ਦਾ ਨਾ ਸਿਰਫ਼ ਮੇਰੇ 'ਤੇ, ਸਗੋਂ ਹਰ ਖਿਡਾਰੀ 'ਤੇ ਪ੍ਰਭਾਵ ਹੈ ਅਤੇ ਉਹ ਸਾਰਿਆਂ ਕੋਲੋਂ ਬਿਹਤਰੀਨ ਪ੍ਰਦਰਸ਼ਨ ਕਰਵਾ ਲੈਂਦੇ ਹਨ। ਰਾਇਡੂ ਨੇ ਕਿਹਾ ਕਿ ਮੌਕਾ ਮਿਲਣ 'ਤੇ ਮੈਂ CSK ਲਈ ਦੁਬਾਰਾ ਖੇਡਣਾ ਚਾਹਾਂਗਾ। ਫਿਲਹਾਲ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਪਰ ਉਮੀਦ ਹੈ ਕਿ CSK ਮੈਨੂੰ ਦੁਬਾਰਾ ਮੌਕਾ ਦੇਵੇਗੀ। CSK ਨੇ ਮੈਗਾ ਨਿਲਾਮੀ ਤੋਂ ਪਹਿਲਾਂ ਧੋਨੀ, ਰਵਿੰਦਰ ਜਡੇਜਾ, ਰੁਤੁਰਾਜ ਗਾਇਕਵਾੜ ਅਤੇ ਮੋਇਨ ਅਲੀ ਨੂੰ ਟੀਮ ਵਿਚ ਬਰਕਰਾਰ ਰੱਖਿਆ ਹੈ।

ਇਹ ਵੀ ਪੜ੍ਹੋ : ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News