ਵਾਡੇਕਰ ਲਈ ਸ਼ੋਕ ਸਭਾ ਰੱਖੇਗਾ MCA
Saturday, Aug 18, 2018 - 07:43 PM (IST)
ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜਿਤ ਵਾਡੇਕਰ ਦੀ ਯਾਦ ਵਿਚ ਮੁੰਬਈ ਕ੍ਰਿਕਟ ਸੰਘ ਸੋਗ ਸਭਾ ਦਾ ਆਯੋਜਨ ਕਰੇਗਾ। ਵਾਡੇਕਰ ਦੀ ਲੰਬੀ ਬਿਮਾਰੀ ਤੋਂ ਬਾਅਦ ਦੱਖਣੀ ਮੁੰਬਈ ਦੇ ਇਕ ਹਸਪਤਾਲ ਵਿਚ 15 ਅਗਸਤ ਨੂੰ ਦਿਹਾਂਤ ਹੋ ਗਿਆ ਸੀ। ਕਲ ਪੂਰੇ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਐੱਮ. ਸੀ. ਏ. ਦੇ ਸੰਯੁਕਤ ਸਕੱਤਰ ਪ੍ਰੋਫੈਸਰ ਡਾ. ਉਮੇਸ਼ ਖਾਨਵਿਲਕਰ ਨੇ ਅੱਜ ਕਿਹਾ, '' ਭਾਰਤ ਅਤੇ ਮੁੰਬਈ ਟੀਮ ਦੇ ਸਾਬਕਾ ਕਪਤਾਨ ਵਾਡੇਕਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਨ ਦੇ ਲਈ ਮੁੰਬਈ ਕ੍ਰਿਕਟ ਸੰਘ ਨਾਲ ਜੁੜੇ ਕਲੱਬਾਂ ਦੇ ਮੈਂਬਰਾਂ, ਕ੍ਰਿਕਟਰਾਂ ਅਤੇ ਅੰਪਾਇਰਾਂ ਦੀ ਬੁੱਧਵਾਰ 22 ਅਗਸਤ ਨੂੰ ਸ਼ਾਮ ਪੰਜ ਵਜੇ ਐੱਮ. ਸੀ. ਏ. ਲਾਊਂਜ 'ਚ ਬੈਠਕ ਆਯੋਜਿਤ ਕੀਤੀ ਜਾਵੇਗੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਦੀ ਕਪਤਾਨੀ 'ਚ ਭਾਰਤ ਨੇ ਪਹਿਲੀ ਵਾਰ 1971 'ਚ ਵੈਸਟਇੰਡੀਜ਼ ਅਤੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਜਿੱਤ ਦਰਜ ਕੀਤੀ ਸੀ।
