BCCI ਦਾ ਵੱਡਾ ਫੈਸਲਾ, ਚੀਨੀ ਕੰਪਨੀ VIVO ਬਣੀ ਰਹੇਗੀ IPL ਸੀਜ਼ਨ-13 ਦਾ ਟਾਈਟਲ ਸਪਾਂਸਰ

08/03/2020 1:42:36 PM

ਸਪੋਰਟਸ ਡੈਸਕ– ਭਾਰਤ ਅਤੇ ਚੀਨ ਵਿਚਾਲੇ ਸਰਹੱਦ ’ਤੇ ਤਣਾਅ ਅਤੇ ਚੀਨੀ ਕੰਪਨੀਆਂ ਤੇ ਸਾਮਾਨ ਦੇ ਬਾਈਕਾਟ ਦੀ ਅਪੀਲ ਦੇ ਬਾਵਜੂਦ ਵੀ ਚੀਨ ਦੀ ਮੋਬਾਇਲ ਕੰਪਨੀ ਵੀਵੋ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਟਾਈਟਲ ਸਪਾਂਸਰ ਬਣੀ ਰਹੇਗੀ। ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ 19 ਸਤੰਬਰ ਤੋਂ ਆਯੋਜਨ ਨੂੰ ਭਾਰਤ ਸਰਕਾਰ ਦੀ ਹਰੀ ਝੰਡੀ ਮਿਲ ਗਈ ਹੈ। 

PunjabKesari

ਦਰਅਸਲ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਤੋਂ ਬਾਅਦ ਕਰਾਰ ਦੀ ਸਮੀਖਿਆ ਦਾ ਵਾਅਦਾ ਕੀਤਾ ਸੀ। ਆਈ.ਪੀ.ਐੱਲ. ਦੇ ਇਕ ਮੈਂਬਰ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ, ‘ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਸਾਡੇ ਸਾਰੇ ਸਪਾਂਸਰ ਸਾਡੇ ਨਾਲ ਹਨ। ਉਮੀਦ ਹੈ ਕਿ ਤੁਸੀਂ ਸਮਝ ਹੀ ਗਏ ਹੋਵੋਗੇ।’ ਆਈ.ਪੀ.ਐੱਲ. ਟਾਈਟਲ ਸਪਾਂਸਰ ਵੀਵੋ ਹਰੇਕ ਸਾਲ ਕਰੀਬ 440 ਕਰੋੜ ਰੁਪਏ ਦਿੰਦਾ ਹੈ। 5 ਸਾਲ ਦਾ ਇਹ ਕਰਾਰ 2022 ’ਚ ਖ਼ਤਮ ਹੋਵੇਗਾ। ਮੌਜੂਦਾ ਵਿੱਤੀ ਮੁਸ਼ਕਲ ਹਾਲਾਤ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਘੱਟ ਸਮੇਂ ’ਚ ਬੋਰਡ ਲਈ ਨਵਾਂ ਸਪਾਂਸਰ ਲੱਭਣਾ ਮੁਸ਼ਕਲ ਹੁੰਦਾ। 

PunjabKesari

ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਸੰਚਾਲਣ ਪ੍ਰੀਸ਼ਦ (ਜੀ.ਸੀ.) ਨੇ ਐਤਵਾਰ ਨੂੰ ਹੋਈ ਵਰਚੁਅਲ ਬੈਠਕ ’ਚ ਫੈਸਲਾ ਕੀਤਾ ਕਿ ਸਰਕਾਰ ਦੀ ਮਨਜ਼ੂਰੀ ਮਿਲਣ ਦੀ ਹਾਲਤ ’ਚ ਟੂਰਨਾਮੈਂਟ19 ਸਤੰਬਰ ਤੋਂ 10 ਨਵੰਬਰ ਤਕ ਯੂ.ਏ.ਈ. ਦੇ 3 ਸਟੇਡੀਅਮਾਂ- ਦੁਬਈ, ਸ਼ਾਰਜਾਹ ਅਤੇ ਅਬੁਧਾਬੀ ’ਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ, 53 ਦਿਨਾਂ ਦੇ ਟੂਰਨਾਮੈਂਟ ’ਚ 10 ਮੈਚ ਦੁਪਹਿਰ ਨੂੰ ਖੇਡੇ ਜਾਣਗੇ ਜੋ ਭਾਰਤੀ ਸਮੇਂ ਅਨੁਸਾਰ ਸਾਢੇ ਤਿੰਨ ਵਜੇ ਸ਼ੁਰੂ ਹੋਣਗੇ ਜਦਕਿ ਸ਼ਾਮ ਦੇ ਮੈਚ ਭਾਰਤੀ ਸਮੇਂ ਅਨੁਸਾਰ ਸਾਢੇ ਸੱਤ ਵਜੇ ਸ਼ੁਰੂ ਹੋਣਗੇ। 


Rakesh

Content Editor

Related News