...ਤਾਂ ਇਸ ਕਾਰਨ IPL 2020 ਦੇ ਟਾਈਟਲ ਸਪਾਂਸਰ ਤੋਂ ਪਿੱਛੇ ਹੱਟ ਰਹੀ VIVO

Wednesday, Aug 05, 2020 - 04:29 PM (IST)

ਸਪੋਰਟਸ ਡੈਸਕ– ਬੀਤੇ ਐਤਵਾਰ ਨੂੰ ਹੋਈ ਆਈ.ਪੀ.ਐੱਲ. ਗਵਰਨਿੰਗ ਕਾਊਂਸਿਲ ਦੀ ਬੈਠਕ ’ਚ ਚੀਨੀ ਮੋਬਾਇਲ ਕੰਪਨੀ ਵੀਵੋ ਨੂੰ ਟਾਈਟਲ ਸਪਾਂਸਰ ਦੇ ਤੌਰ ’ਤੇ ਰਿਟੇਨ ਕਰਨ ਤੋਂ ਬਾਅਦ ਬੀ.ਸੀ.ਸੀ.ਆਈ. ਦਾ ਕਾਫੀ ਵਿਰੋਧ ਹੋਇਆ ਸੀ ਅਤੇ ਲੋਕਾਂ ਨੇ ਬਾਈਕਾਟ ਆਈ.ਪੀ.ਐੱਲ. ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਵੀਵੋ ਦੇ ਆਈ.ਪੀ.ਐੱਲ. 2020 ਤੋਂ ਹਟਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਣ ਲੱਗੀਆਂ ਜਿਸ ’ਤੇ ਅਜੇ ਅਧਿਕਾਰਤ ਪੁਸ਼ਟੀ ਹੋਣਾ ਬਾਕੀ ਹੈ। ਪਰ ਰਿਪੋਰਟਾਂ ਮੁਤਾਬਕ, ਵੀਵੋ ਨੇ ਲੋਕਾਂ ਦੇ ਵਿਰੋਧ ਨਹੀਂ ਸਗੋਂ ਕਿਸੇ ਹੋਰ ਕਾਰਨ ਇਸ ਵਾਰ ਆਈ.ਪੀ.ਐੱਲ. ਦੇ ਟਾਈਟਲ ਸਪਾਂਸਰ ਤੋਂ ਹਟਣ ਦਾ ਫੈਸਲਾ ਕੀਤਾ ਹੈ। 

PunjabKesari

ਇਕ ਮਸ਼ਹੂਰ ਮੀਡੀਆ ਹਾਊਸ ਦੀ ਰਿਪੋਟਰ ਮੁਤਾਬਕ, ਵੀਵੋ ਨੇ ਆਈ.ਪੀ.ਐੱਲ. 2020 ਦੇ ਟਾਈਟਲ ਸਪਾਂਸਰ ਤੋਂ ਇਸ ਲਈ ਹਟਣ ਦਾ ਫੈਸਲਾ ਕੀਤਾ ਹੈ ਕਿਉਂਕਿ 6 ਮਹੀਨਿਆਂ ਦੇ ਅੰਦਰ ਅਗਲਾ  ਆਈ.ਪੀ.ਐੱਲ. ਸ਼ੁਰੂ ਹੋ ਜਾਵੇਗਾ। ਦਰਅਸਲ, ਆਈ.ਪੀ.ਐੱਲ. 2020 ਸਤੰਬਰ ਤੋਂ ਨਵੰਬਰ ਦੇ ਵਿਚਕਾਰ ਹੋਵੇਗਾ, ਜਦਕਿ ਆਈ.ਪੀ.ਐੱਲ. 2021 ਅਪ੍ਰੈਲ ਤੋਂ ਮਈ ਦੇ ਵਿਚਕਾਰ ਹੋਣ ਦੀ ਪੂਰੀ ਸੰਭਾਵਨਾ ਹੈ। ਅਜਿਹੇ ’ਚ ਵੀਵੋ ਲਈ ਬੀ.ਸੀ.ਸੀ.ਆਈ. ਨੂੰ 880 ਕਰੋੜ ਦਾ ਭੁਗਤਾਨ ਕਰਨਾ ਆਸਾਨ ਨਹੀਂ ਹੋਵੇਗਾ। ਇਹੀ ਕਾਰਨ ਹੈ ਕਿ ਵੀਵੋ ਦੇ ਇਸ ਵਾਰ ਟਾਈਟਲ ਸਪਾਂਸਰ ਤੋਂ ਆਪਣਾ ਨਾਂ ਵਾਪਸ ਲੈਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। 


Rakesh

Content Editor

Related News