ਵਿਸ਼ਵਨਾਥਨ ਆਨੰਦ ਨੇ ਅਰਮੇਨੀਅਨ ਨਾਲ ਡਰਾਅ ਖੇਡਿਆ

04/05/2018 12:28:33 AM

ਬਡੇਨ-ਬਡੇਨ (ਜਰਮਨੀ)— ਗ੍ਰੇਂਕੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਦੂਸਰੇ ਰਾਊਂਡ ਦੀ ਹਾਰ ਤੋਂ ਉੱਭਰਦੇ ਹੋਏ ਵਿਸ਼ਵ ਕੱਪ ਜੇਤੂ ਅਰਮੇਨੀਅਨ ਨਾਲ ਡਰਾਅ ਖੇਡਿਆ। ਇਸ ਦੇ ਨਾਲ ਹੁਣ ਆਨੰਦ 3 ਮੈਚਾਂ ਤੋਂ ਬਾਅਦ 1 ਅੰਕ 'ਤੇ ਖੇਡ ਰਿਹਾ ਹੈ ਅਤੇ ਬਚੇ ਹੋਏ 6 ਮੈਚਾਂ ਵਿਚ ਉਸ ਨੂੰ ਚੰਗੀ ਖੇਡ ਦਿਖਾਉਣੀ ਪਵੇਗੀ।
ਫਿਡੇ ਕੈਂਡੀਡੇਟ ਵਿਚ ਚੋਣ ਨਾ ਹੋਣ ਦਾ ਮਲਾਲ ਫਰਾਂਸ ਦੇ ਮੈਕਸਿਮ ਲਾਗ੍ਰੇਵ ਦੀ ਖੇਡ ਵਿਚ ਹਮਲਾਵਰਤਾ ਲੈ ਕੇ ਆਇਆ ਹੈ। ਨਤੀਜੇ ਵਜੋਂ ਉਸ ਨੇ ਆਨੰਦ ਤੋਂ ਬਾਅਦ ਹੁਣ ਚੀਨ ਦੇ ਹੂ ਇਫਾਨ ਨੂੰ ਹਰਾਉਂਦੇ ਹੋਏ ਸਾਂਝੀ ਬੜ੍ਹਤ ਵਿਚ ਰੂਸ ਦੇ ਨਿਕਿਤਾ ਵਿਤੁਗੋਵ ਦੀ ਬਰਾਬਰੀ ਕਰ ਲਈ ਹੈ। ਦੋਵੇਂ ਖਿਡਾਰੀ ਹੁਣ 2.5 ਅੰਕਾਂ ਨਾਲ ਪਹਿਲੇ ਸਥਾਨ 'ਤੇ ਹਨ।
ਵਿਤੁਗੋਵ ਨੇ ਅਜ਼ਰਬਾਇਜਾਨ ਦੇ ਆਕਰਦੀ ਨਾਈਡਿਸ਼ ਨਾਲ ਆਪਣਾ ਮੁਕਾਬਲਾ ਡਰਾਅ ਖੇਡਿਆ। ਹੋਰ ਮੈਚ 'ਚ ਮੇਜ਼ਬਾਨ ਜਰਮਨੀ ਦੇ ਮੈਥਿਸ ਬਲੂਬਮ ਨੇ ਕਰੂਆਨਾ ਤੋਂ ਬਾਅਦ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੂੰ ਵੀ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ। ਅਮਰੀਕਾ ਦੇ ਫੇਬੀਆਨੋ ਕਰੂਆਨਾ ਨੇ ਜਰਮਨੀ ਦੇ ਜਾਰਜ ਮੇਅਰ ਨੂੰ ਹਰਾਉਂਦੇ ਹੋਏ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ।


Related News