ਵਿਸ਼ਵਨਾਥਨ ਆਨੰਦ ਨੇ ਖੇਡੇ 3 ਮੈਚ ਡਰਾਅ
Saturday, Nov 10, 2018 - 03:07 AM (IST)

ਕੋਲਕਾਤਾ (ਨਿਕਲੇਸ਼ ਜੈਨ)- ਭਾਰਤ ਵਿਚ ਹੋ ਰਹੇ ਪਹਿਲੇ ਸੁਪਰ ਗ੍ਰੈਂਡ ਮਾਸਟਰਸ ਇੰਟਰਨੈਸ਼ਨਲ ਰੈਪਿਡ ਤੇ ਬਲਿਟਜ਼ ਟੂਰਨਾਮੈਂਟ ਟਾਟਾ ਸਟੀਲ ਮਾਸਟਰਸ ਸ਼ਤਰੰਜ-2018 ਦਾ ਆਗਾਜ਼ ਹੋ ਗਿਆ। ਪਹਿਲੇ ਦਿਨ ਹੋਏ ਰੈਪਿਡ ਦੇ 3 ਮੁਕਾਬਲਿਆਂ ਵਿਚੋਂ 2 ਡਰਾਅ ਤੇ 1 ਜਿੱਤ ਨਾਲ ਭਾਰਤ ਦਾ ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਣਾ, ਅਰਮੀਨੀਆ ਦਾ ਵਿਸ਼ਵ ਕੱਪ ਜੇਤੂ ਲੇਵਾਨ ਅਰੋਨੀਅਨ ਤੇ ਅਜ਼ਰਬੈਜਾਨ ਦਾ ਮਮੇਘਾਰੋਵ 2 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। 1.5 ਅੰਕਾਂ ਨਾਲ ਭਾਰਤ ਦਾ ਵਿਸ਼ਵਨਾਥਨ ਆਨੰਦ, ਰੂਸ ਦੇ ਸੇਰਗਾ ਕਰਜ਼ਾਕਿਨ, ਅਮਰੀਕਾ ਦਾ ਹਿਕਾਰੂ ਨਾਕਾਮੁਰਾ ਤੇ ਵੇਸਲੀ ਸੋ 1.5 ਅੰਕ ਬਣਾ ਕੇ ਦੂਜੇ ਸਥਾਨ 'ਤੇ ਚੱਲ ਰਹੇ ਹਨ। ਭਾਰਤ ਦੀ ਸ਼ਾਨ 5 ਵਾਰ ਦੇ ਕਲਾਸੀਕਲ ਵਿਸ਼ਵ ਜੇਤੂ ਤੇ ਮੌਜੂਦਾ ਰੈਪਿਡ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸੇਰਗੀ ਕਰਜ਼ਾਕਿਨ, ਵੇਸਲੀ ਸੋ ਤੇ ਅਰੋਨੀਅਨ ਨਾਲ ਆਪਣੇ ਮੁਕਾਬਲੇ ਡਰਾਅ ਖੇਡੇ।
ਭਾਰਤ ਦੇ ਨੰਨ੍ਹੇ ਸਮਰਾਟ ਨਿਹਾਲ ਸਰੀਨ, 6 ਵਾਰ ਦੇ ਰਾਸ਼ਟਰੀ ਚੈਂਪੀਅਨ ਸੂਰਯ ਸ਼ੇਖਰ ਗਾਂਗੁਲੀ ਤੇ ਵਿਦਿਤ ਗੁਜਰਾਤੀ 2 ਡਰਾਅ ਤੇ ਇਕ ਹਾਰ ਦੇ ਨਾਲ ਅੱਜ ਸਿਰਫ 1 ਅੰਕ ਹਾਸਲ ਕਰ ਸਕੇ। ਅਗਲੇ 2 ਦਿਨ ਪ੍ਰਤੀਯੋਗਿਤਾ ਵਿਚ ਹਰ ਦਿਨ 3 ਰਾਊਂਡ ਖੇਡੇ ਜਾਣੇਗੇ।