ਵਿਸ਼ਾਲ ਸਨੂਕਰ ਟੂਰਨਾਮੈਂਟ ਦੇ ਅਗਲੇ ਦੌਰ ''ਚ

Tuesday, Mar 05, 2019 - 02:06 AM (IST)

ਵਿਸ਼ਾਲ ਸਨੂਕਰ ਟੂਰਨਾਮੈਂਟ ਦੇ ਅਗਲੇ ਦੌਰ ''ਚ

ਮੁੰਬਈ— ਵਿਸ਼ਾਲ ਵਾਯਾ ਨੇ ਸੀ. ਸੀ. ਆਈ. ਅਖਿਲ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ 2019 ਦੇ ਪਹਿਲੇ ਦੌਰ 'ਚ ਸੋਮਵਾਰ ਨੂੰ ਇੱਥੇ ਸ਼ੁਭਮ ਰਾਂਧੇ ਨੂੰ ਹਰਾ ਕੇ ਅਗਲੇ ਦੌਰ 'ਚ ਜਗ੍ਹਾਂ ਬਣਾਈ। ਵਿਸ਼ਾਲ ਨੇ ਇਹ ਮੁਕਾਬਲਾ 93-31, 84-0, 61-47 ਨਾਲ ਜਿੱਤਿਆ। ਇਸ ਟੂਰਨਾਮੈਂਟ 'ਚ 3 ਮਹਿਲਾਵਾਂ ਵੀ ਹਿੱਸਾ ਲੈ ਰਹੀਆਂ ਹਨ। ਇਸ 'ਚ ਮੇਜਬਾਨ ਕ੍ਰਿਕਟ ਕਲੱਬ ਆਫ ਇੰਡੀਆ ਦਾ ਪ੍ਰਤੀਨਿਧਤਵ ਕਰਨ ਵਾਲੀ ਸੰਗੀਤਾ ਹੇਮਚੰਦ ਨੇ ਕੈਜਾਦ ਫਿਟਰ ਨੂੰ ਸਖਤ ਚੁਣੌਤੀ ਦਿੱਤੀ ਪਰ ਆਖਿਰ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਟਰ ਨੇ ਇਹ ਮੁਕਾਬਲਾ 64-26, 48-21, 66-61 ਨਾਲ ਜਿੱਤਿਆ। ਪੱਛਮੀ ਰੇਲਵੇ ਨਿਖਿਲ ਗਦਾਗੇ ਨੇ ਭੋਪਾਲ ਦੇ ਰਿਤੇਸ਼ ਮੇਂਦੀਰਤਾ ਨੂੰ 46-59, 62-3, 67-27, 79-27 ਨਾਲ ਹਰਾ ਕੇ ਦੂਸਰੇ ਦੌਰ 'ਚ ਪ੍ਰਵੇਸ਼ ਕੀਤਾ।
 


author

Gurdeep Singh

Content Editor

Related News