6 ਮਹੀਨੇ ਦੀ ਹੋਈ ਵਾਮਿਕਾ, ਵਿਰੁਸ਼ਕਾ ਨੇ ਪ੍ਰਸ਼ੰਸਕਾਂ ਨੂੰ ਦਿਖਾਈ ਧੀ ਦੀ ਝਲਕ, ਤਸਵੀਰਾਂ ਵਾਇਰਲ
Monday, Jul 12, 2021 - 01:13 PM (IST)

ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਧੀ ਵਾਮਿਕਾ ਐਤਵਾਰ (11 ਜੁਲਾਈ) ਨੂੰ 6 ਮਹੀਨੇ ਦੀ ਹੋ ਗਈ ਹੈ। ਇਸ ਖ਼ਾਸ ਮੌਕੇ ਨੂੰ ਵਿਰੁਸ਼ਕਾ ਨੇ ਇਕ ਵੱਖ ਹੀ ਅੰਦਾਜ਼ ਵਿਚ ਮਨਾਇਆ ਹੈ। ਵਿਰਾਟ ਅਤੇ ਅਨੁਸ਼ਕਾ ਨੇ ਵਾਮਿਕਾ ਨਾਲ ਪਾਰਕ ਵਿਚ ਪਿਕਨਿਕ ’ਤੇ ਜਾ ਕੇ ਇਸ ਦਿਨ ਨੂੰ ਮਨਾਇਆ, ਜਿਸ ਦੀਆਂ ਕੁੱਝ ਤਸਵੀਰਾਂ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: ਕ੍ਰਿਕਟਰ ਹਰਭਜਨ ਸਿੰਘ ਦੇ ਘਰ ਆਈਆਂ ਖ਼ੁਸ਼ੀਆਂ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਅਨੁਸ਼ਕਾ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖਰ੍ਹੇ ਉਤਰ ਸਕਦੇ ਹਾਂ, ਜਿਸ ਦੀ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ ਨੰਨ੍ਹੀ ਵਾਮਿਕਾ। ਸਾਨੂੰ ਤਿੰਨਾਂ ਨੂੰ 6 ਮਹੀਨੇ ਮੁਬਾਰਕ।’ ਹਾਲਾਂਕਿ ਤਸਵੀਰਾਂ ਵਿਚ ਵਾਮਿਕਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਇਹ ਵੀ ਪੜ੍ਹੋ: ਯੂਰੋ 2020 ਫਾਈਨਲ ਦੌਰਾਨ ਝੜਪ ਨੂੰ ਲੈ ਕੇ 45 ਗ੍ਰਿਫ਼ਤਾਰ
ਅਨੁਸ਼ਕਾ ਨੇ 4 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਅਨੁਸ਼ਕਾ ਵਾਮਿਕਾ ਨੂੰ ਆਸਮਾਨ ਦਿਖਾ ਰਹੀ ਹੈ। ਦੂਜੀ ਤਸਵੀਰ ਵਿਚ ਵਿਰਾਟ ਕੋਹਲੀ ਆਪਣੀ ਧੀ ਨੂੰ ਗੋਦ ਵਿਚ ਚੁੱਕ ਕੇ ਉਸ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੀਜੀ ਤਸਵੀਰ ਵਿਚ ਅਨੁਸ਼ਕਾ ਅਤੇ ਵਾਮਿਕਾ ਦੋਵਾਂ ਦੇ ਪੈਰ ਦਿਖਾਈ ਦੇ ਰ ਹੇ ਹਨ। ਚੌਥੀ ਤਸਵੀਰ ਵਿਚ ਕੇਕ ਨਜ਼ਰ ਆ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।