ਵੀਰੂ ਦੇ ਘਰੇਲੂ ਐਵਾਰਡ : ਪੰਡਯਾ ਨੂੰ ਮਿਲੀ ਮਸਾਲਾਦਾਨੀ ਤਾਂ ਧੋਨੀ ਨੂੰ ਟਾਰਚ ਐਵਾਰਡ
Tuesday, May 14, 2019 - 02:20 AM (IST)

ਜਲੰਧਰ— ਭਾਰਤੀ ਟੀਮ ਦੇ ਸਾਬਕਾ ਖਿਡਾਰੀ ਤੇ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਜਿੰਨੇ ਚੌਕੇ-ਛੱਕੇ ਮੈਦਾਨ 'ਚ ਮਾਰਦੇ ਸਨ, ਉਨ੍ਹੇ ਹੀ ਅੱਜਕਲ ਸੋਸ਼ਲ ਮੀਡੀਆ 'ਤੇ ਮਾਰਦੇ ਹਨ। ਬੀਤੇ ਦਿਨੀਂ ਜਦੋਂ ਆਈ. ਪੀ. ਐੱਲ.-12 ਦੇ ਜੇਤੂ ਸਾਹਮਣੇ ਆਏ ਤਾਂ ਵਰਿੰਦਰ ਸਹਿਵਾਗ ਨੇ ਵੀ ਆਪਣੇ ਘਰੇਲੂ ਐਵਾਰਡ ਐਲਾਨ ਕਰ ਦਿੱਤੇ। ਮਜ਼ੇ ਦੀ ਗੱਲ ਇਹ ਹੈ ਕਿ ਸਹਿਵਾਗ ਨੇ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਆਪਣੇ ਵਲੋਂ ਇਨਾਮ ਵੀ ਦਿੱਤੇ ਹਨ। ਇਨ੍ਹਾਂ ਇਨਾਮਾਂ ਨੂੰ ਸਹਿਵਾਗ ਨੇ ਵੀਰੂ ਦੇ ਘਰੇਲੂ ਐਵਾਰਡ ਦਾ ਨਾਂ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਐਵਾਰਡ ਉਨ੍ਹਾਂ ਕ੍ਰਿਕਟਰਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਨੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਬਰਫ ਦੀ ਸਿੱਲੀ : ਜਸਪ੍ਰੀਤ ਬੁਮਰਾਹ (ਪ੍ਰੈਸ਼ਰ 'ਚ ਵੀ ਕੂਲ)
ਟੂਲੋ ਪੰਪ : ਕਾਸਿਗੋ ਰਬਾਡਾ
ਜੂਸ ਮਸ਼ੀਨ : ਡੇਵਿਡ ਵਾਰਨਰ
ਮਸਾਲਾਦਾਨੀ : ਹਾਰਦਿਕ ਪੰਡਯਾ
ਟਾਰਚ : ਮਹਿੰਦਰ ਸਿੰਘ ਧੋਨੀ
ਸਿਲਾਬੱਟਾ : ਰਿਸ਼ਭ ਪੰਤ
ਪਟਕੁਣਾ : ਆਂਦਰੇ ਰਸੇਲ
ਪੁਰਾਣੀ ਜੀਂਨਸ : ਇਮਰਾਨ ਤਾਹਿਰ