ਵੀਰੇਸ਼ ਨੇ ਏਸ਼ੀਆਈ ਜੂਨੀਅਰ ਕੁਸ਼ਤੀ ''ਚ ਜਿੱਤਿਆ ਕਾਂਸੀ ਤਮਗਾ

Thursday, Jul 19, 2018 - 09:09 AM (IST)

ਦਿੱਲੀ— ਵੀਰੇਸ਼ ਕੁੰਡੂ ਨੇ ਏਸ਼ੀਆਈ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਕੋਰੀਆ ਦੇ ਜਿਓਂਗਯੁਲ ਕਵੋਨ ਨੂੰ 97 ਕਿਲੋਵਰਗ 'ਚ ਹਰਾ ਕੇ ਕਾਂਸੀ ਤਮਗਾ ਜਿੱਤਿਆ ਜਦਕਿ ਚਾਰ ਹੋਰ ਭਾਰਤੀ ਪਹਿਲਵਾਨ ਹਾਰ ਕੇ ਬਾਹਰ ਹੋ ਗਏ।

ਉੱਤਰ ਪ੍ਰਦੇਸ਼ ਦੇ ਵੀਰੇਸ਼ ਨੇ ਕੋਰੀਆਈ ਪਹਿਲਵਾਨ ਨੂੰ 14-5 ਨਾਲ ਹਰਾਇਆ। ਕੁਆਰਟਰ ਫਾਈਨਲ 'ਚ ਉਸ ਨੇ ਚੀਨ ਦੇ ਯਿਮਿੰਗ ਲੀ ਨੂੰ 8-6 ਨਾਲ ਹਰਾਇਆ ਸੀ ਪਰ ਸੈਮੀਫਾਈਨਲ 'ਚ ਈਰਾਨ ਦੇ ਵਾਹਿਦ ਦਾਦ ਖਾਨ ਅਬਾਦੀ ਤੋਂ 6-8 ਨਾਲ ਹਾਰ ਗਏ। ਭਾਰਤ ਦੇ ਪੰਜ ਹੋਰ ਗ੍ਰੀਕੋ ਰੋਮਨ ਪਹਿਲਵਾਨਾਂ 'ਚੋਂ ਸਿਰਫ ਦੋ ਤਮਗੇ ਦੀ ਦੌੜ 'ਚ ਪਹੁੰਚੇ। ਗ੍ਰੀਕੋ ਰੋਮਨ 'ਚ ਭਾਰਤ ਨੇ ਇਕ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਜਿੱਤੇ ਹਨ।


Related News