ਵਰਿੰਦਰ ਸਹਿਵਾਗ ਨੇ ਨੰਬਰ 4 ਪੁਜੀਸ਼ਨ ਨੂੰ ਲੈ ਦਿੱਤੀ ਇਹ ਸਲਾਹ

05/19/2019 12:11:39 PM

ਨਵੀਂ ਦਿੱਲੀ : ਜਿਵੇਂ ਜਿਵੇਂ ਸਮਾਂ ਬੀਤ ਦਾ ਜਾ ਰਿਹਾ ਹੈ ਉਵੇਂ ਹੀ ਵਿਸ਼ਵ ਕੱਪ ਨਜ਼ਦੀਕ ਆਉਂਦਾ ਜਾ ਰਿਹਾ ਹੈ, ਤਾਂ ਹੁਣ ਟੀਮ ਇੰਡੀਆ ਦੇ ਪੂਰਵ ਦਿੱਗਜਾਂ ਨੇ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਰਣਨੀਤੀ ਨਾਲ ਜੁੜੀ ਸਲਾਹ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਸਾਬਕਾ ਓਪਨਰ ਵਰਿੰਦਰ ਸਹਿਵਾਗ (Virendra Sehwag) ਨੇ ਨੰਬਰ-4 ਬੈਟਿੰਗ ਆਰਡਰ ਨੂੰ ਲੈ ਕੇ ਆਪਣੇ ਵਿਚਾਰ ਜ਼ਾਹਿਰ ਕੀਤੇ ਹਨ।PunjabKesari
ਸਹਿਵਾਗ ਨੇ ਕਿਹਾ ਕਿ ਭਾਰਤੀ ਟੀਮ ਨੇ ਇੰਗਲੈਂਡ 'ਚ ਕਾਫੀ ਕ੍ਰਿਕਟ ਖੇਡੀ ਹੈ ਤੇ ਟੀਮ ਦੇ ਰਵੱਈਏ 'ਚ ਬਿਲਕੁੱਲ ਵੀ ਨਕਾਰਾਤਮਕਤਾ ਨਹੀਂ ਹੋਣੀ ਚਾਹੀਦੀ ਹੈ। ਇਸ ਦਿੱਗਜ ਓਪਨਰ ਨੇ ਕਿਹਾ ਕਿ ਗੱਲ ਜਦ ੰੰਨੰਬਰ ਚਾਰ ਆਰਡਰ ਦੀ ਆਉਂਦੀ ਹੈ, ਤਾਂ ਟੀਮ ਮੈਨੇਜਮੈਂਟ ਨੂੰ ਲਚਕੀਲਾ ਰਵੱਈਆ ਅਪਨਾਉਣਾ ਚਾਹੀਦਾ ਹੈ। ਨੰਬਰ ਚਾਰ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਮੀਡੀਆ ਸਹਿਤ ਵਿਸ਼ੇਸ਼ਗਿਆਵਾਂ ਤੇ ਪੂਰਵ ਕ੍ਰਿਕਟਰਸ ਦੇ ਵਿਚਕਾਰ ਕਾਫੀ ਚਰਚਾਵਾਂ ਚੱਲ ਰਹੀਆਂ ਹਨ। ਖਾਸਕਰ ਅੰਬਾਤੀ ਰਾਇਡੂ ਦੀ ਜਗ੍ਹਾ ਫਤਹਿ ਸ਼ੰਕਰ ਦੀ ਚੋਣ ਤੋਂ ਬਾਅਦ ਇਸ ਸਬੰਧ 'ਚ ਡਿਬੇਟ 'ਚ ਹੋਰ ਤੇਜ਼ੀ ਆਈ ਹੈ।PunjabKesari
ਹਾਲਾਂਕਿ, ਹੁਣ ਸਹਿਵਾਗ ਦੇ ਨਾਲ-ਨਾਲ ਕੁਝ ਹੋਰ ਹੋਰ ਪੂਰਵ ਕ੍ਰਿਕਟਰ ਵੀ ਇਹ ਸੋਚਦੇ ਹਨ ਕਿ  ਇਸ ਨੰਬਰ 'ਤੇ ਬੱਲੇਬਾਜ਼ ਦੀ ਚੋਣ ਨੂੰ ਲੈ ਕੇ ਭਾਰਤੀ ਮੈਨੇਜਮੈਂਟ ਨੂੰ ਲਚਕੀਲਾ ਰਵੱਈਆ ਦਿਖਾਉਣਾ ਚਾਹੀਦਾ ਹੈ।


Related News