ਐਡੀਲੇਡ ''ਚ ਜਿੱਤ ਤੋਂ ਬਾਅਦ ਬੋਲੇ ਸਹਿਵਾਗ- ਪਿਕਚਰ ਅਜੇ ਬਾਕੀ ਹੈ ਮੇਰੇ ਦੋਸਤ

Wednesday, Jan 16, 2019 - 11:30 AM (IST)

ਐਡੀਲੇਡ ''ਚ ਜਿੱਤ ਤੋਂ ਬਾਅਦ ਬੋਲੇ ਸਹਿਵਾਗ- ਪਿਕਚਰ ਅਜੇ ਬਾਕੀ ਹੈ ਮੇਰੇ ਦੋਸਤ

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਐਡੀਲੇਡ ਓਵਲ ਮੈਦਾਨ 'ਤੇ ਆਸਟਰੇਲੀਆ 'ਤੇ ਭਾਰਤ ਦੀ ਸ਼ਾਨਦਾਰ ਜਿੱਤ ਲਈ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਸਹਿਵਾਗ ਨੇ ਆਪਣੇ ਅੰਦਾਜ਼ 'ਚ ਟਵਿੱਟਰ 'ਤੇ ਭਾਰਤ ਦੀ ਟੀਮ ਨੂੰ ਵਧਾਈ ਦਿੱਤੀ ਹੈ। ਸਹਿਵਾਗ ਨੇ ਲਿਖਿਆ, ''ਪਿਕਚਰ ਅਜੇ ਬਾਕੀ ਹੈ ਮੇਰੇ ਦੋਸਤ। ਕੋਹਲੀ ਦੀ ਸ਼ਾਨਦਾਰ ਪਾਰੀ ਅਤੇ ਧੋਨੀ ਅਤੇ ਕਾਰਤਿਕ ਨੇ ਸਟਾਈਲ 'ਚ ਪਾਰੀ ਖਤਮ ਕੀਤੀ। ਸਾਨੂੰ ਇਕ ਹੋਰ ਜਿੱਤ ਦੀ ਜ਼ਰੂਰਤ ਹੈ। ਸਾਡੇ ਚਾਰ-ਪੰਜ-ਛੇ ਖਿਡਾਰੀ ਮੈਚ ਜੇਤੂ ਅੰਦਾਜ਼ 'ਚ ਖੇਡ ਰਹੇ ਹਨ।'' 
PunjabKesari
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਟੀਮ ਇੰਡੀਆ ਦੀ ਜਿੱਤ 'ਤੇ ਵਧਾਈ ਦਿੱਤੀ। ਸਚਿਨ ਨੇ ਆਪਣੇ ਟਵੀਟ 'ਚ ਕਿਹਾ, ''ਇਕ ਸ਼ਾਨਦਾਰ ਜਿੱਤ, ਕੋਹਲੀ ਦੀ ਇਕ ਮਹਾਨ ਪਾਰੀ। ਧੋਨੀ ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ ਅਤੇ ਦਿਨੇਸ਼ ਕਾਰਤਿਕ ਦੇ ਨਾਲ ਭਾਰਤ ਨੂੰ ਜਿੱਤ ਤਕ ਲੈ ਗਏ।'' ਸਚਿਨ ਅਤੇ ਸਹਿਵਾਗ ਦੇ ਇਲਾਵਾ ਵੀ.ਵੀ.ਐੱਸ. ਲਕਸ਼ਮਣ, ਮੁਹੰਮਦ ਕੈਫ ਅਤੇ ਹਰਭਜਨ ਸਿੰਘ ਨੇ ਟਵੀਟ ਕਰਕੇ ਭਾਰਤ ਨੂੰ ਜਿੱਤ ਲਈ ਵਧਾਈ ਦਿੱਤੀ।

PunjabKesari

PunjabKesari

PunjabKesari


author

Tarsem Singh

Content Editor

Related News