ਕ੍ਰਿਸ ਮੋਰਿਸ ਦੀ ਪਾਰੀ ਦੇਖ ਕੇ ਸਹਿਵਾਗ ਨੇ ਕੀਤਾ ਮਜ਼ੇਦਾਰ ਟਵੀਟ- ਲਿਖਿਆ- ਇੱਜ਼ਤ ਵੀ, ਪੈਸਾ ਵੀ

Friday, Apr 16, 2021 - 04:43 PM (IST)

ਕ੍ਰਿਸ ਮੋਰਿਸ ਦੀ ਪਾਰੀ ਦੇਖ ਕੇ ਸਹਿਵਾਗ ਨੇ ਕੀਤਾ ਮਜ਼ੇਦਾਰ ਟਵੀਟ- ਲਿਖਿਆ- ਇੱਜ਼ਤ ਵੀ, ਪੈਸਾ ਵੀ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਵੀਰਵਾਰ ਦਾ ਮੈਚ ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ ’ਚ ਰਾਜਸਥਾਨ ਦੇ ਕ੍ਰਿਸ ਮੋਰਿਸ ਨੇ 18 ਗੇਂਦਾਂ ’ਤੇ 36 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ’ਚ ਮਦਦ ਕੀਤੀ। ਉਨ੍ਹਾਂ ਦੀ ਇਸ ਪਾਰੀ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਮਜ਼ੇਦਾਰ ਟਵੀਟ ਕੀਤਾ ਜੋ ਕਿ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੋਂਟਿੰਗ ਨੇ ਦੱਸੀ ਇਸ਼ਾਂਤ ਸ਼ਰਮਾ ਦੇ ਪਲੇਇੰਗ ਇਲੈਵਨ ਤੋਂ ਬਾਹਰ ਹੋਣ ਦੀ ਵਜ੍ਹਾ

PunjabKesariਰਾਜਸਥਾਨ ਦੀ ਜਿੱਤ ਤੋਂ ਬਾਅਦ ਸਹਿਵਾਗ ਨੇ ਟਵੀਟ ਕਰਦੇ ਤਸਵੀਰਾਂ ਸ਼ੇਅਰ ਕੀਤੀਆਂ। ਪਹਿਲੇ ਮੈਚ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਹਿਵਾਗ ਨੇ ਲਿਖਿਆ, ਪੈਸਾ ਮਿਲਿਆ ਪਰ ਇੱਜ਼ਤ ਨਹੀਂ ਤੇ ਇਸ ਤੋਂ ਬਾਅਦ ਕੱਲ ਦੇ ਮੈਚ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਇਸ ਨੂੰ ਕਹਿੰਦੇ ਹਨ ਇੱਜ਼ਤ, ਇੱਜ਼ਤ ਵੀ, ਪੈਸਾ ਵੀ, ਸ਼ਾਬਾਸ਼ ਕ੍ਰਿਸ ਮੋਰਿਸ।

ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਿਸ਼ਭ ਪੰਤ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰ ’ਚ 147 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ’ਚ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਡੇਵਿਡ ਮਿਲਰ (43 ਗੇਂਦਾਂ ’ਤੇ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 62 ਦੌੜਾਂ) ਤੇ ਕ੍ਰਿਸ ਮੋਰਿਸ (18 ਗੇਂਦਾਂ ’ਤੇ 4 ਛੱਕਿਆਂ ਦੀ ਮਦਦ ਨਾਲ 36 ਦੌੜਾਂ) ਦੀਆਂ ਪਾਰੀਆਂ ਦੀ ਬਦੌਲਤ 2 ਗੇਂਦ ਬਾਕੀ ਰਹਿੰਦੇ 150 ਦੌੜਾਂ ਬਣਾ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News