ਖਾੜੇ 50 ਮੀਟਰ ਬਟਰਫਲਾਈ ਦੇ ਫਾਈਨਲ ''ਚ, 100 ਮੀਟਰ ਫਰੀਸਟਾਈਲ ਤੋਂ ਬਾਹਰ
Thursday, Aug 23, 2018 - 10:54 AM (IST)
ਜਕਾਰਤਾ— ਭਾਰਤ ਦੇ ਵੀਰਧਵਲ ਖਾੜੇ ਨੇ ਰਿਕਾਰਡ ਬਣਾਉਂਦੇ ਹੋਏ ਏਸ਼ੀਆਈ ਖੇਡਾਂ 2018 ਦੇ ਤੈਰਾਕੀ ਮੁਕਾਬਲੇ 'ਚ 50 ਮੀਟਰ ਬਟਰਫਲਾਈ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦਕਿ ਅੰਸ਼ੁਲ ਕੋਠਾਰੀ ਵੀ ਕੁਆਲੀਫਾਈ ਕਰਨ 'ਚ ਕਾਮਯਾਬ ਰਹੇ।

ਪੁਰਸ਼ਾਂ ਦੀ 50 ਮੀਟਰ ਫਰੀਸਟਾਈਲ 'ਚ ਮਾਮੂਲੀ ਫਰਕ ਨਾਲ ਕਾਂਸੀ ਤਮਗੇ ਤੋਂ ਖੁੰਝੇ ਖਾੜੇ ਨੇ ਦੂਜੀ ਹੀਟ 'ਚ 24.09 ਦਾ ਸਮਾਂ ਕੱਢਿਆ ਅਤੇ ਕੁੱਲ ਪੰਜਵੇਂ ਸਥਾਨ 'ਤੇ ਰਹੇ। ਕੋਠਾਰੀ ਨੇ 25.45 ਦਾ ਸਮਾਂ ਕੱਢਿਆ ਅਤੇ 40 ਤੈਰਾਕਾਂ 'ਚੋਂ 28ਵੇਂ ਸਥਾਨ 'ਤੇ ਰਹੇ ਅਤੇ ਚੋਟੀ ਦੇ ਅੱਠ ਨੇ ਫਾਈਨਲ 'ਚ ਪ੍ਰਵੇਸ਼ ਕੀਤਾ। ਖਾੜੇ 100 ਮੀਟਰ ਫਰੀ ਸਟਾਈਲ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ 43ਵੇਂ ਸਥਾਨ 'ਤੇ ਰਹੇ ਜਿਸ 'ਚ ਉਨ੍ਹਾਂ 59.11 ਦਾ ਸਮਾਂ ਕੱਢਿਆ। ਆਰੋਨ ਡਿਸੂਜ਼ਾ 51.50 ਦੀ ਟਾਈਮਿੰਗ ਦੇ ਨਾਲ 27ਵੇਂ ਸਥਾਨ 'ਤੇ ਰਹੇ।
