ਗੇਲ ਦੀ ਭਵਿੱਖਬਾਣੀ, ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦਾ ਰਹੇਗਾ ਦਬਦਬਾ, ਸੈਮੀਫਾਈਨਲ 'ਚ ਪਹੁੰਚਣਗੀਆਂ ਇਹ 4 ਟੀਮਾਂ

Friday, Jun 30, 2023 - 11:04 AM (IST)

ਗੇਲ ਦੀ ਭਵਿੱਖਬਾਣੀ, ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦਾ ਰਹੇਗਾ ਦਬਦਬਾ, ਸੈਮੀਫਾਈਨਲ 'ਚ ਪਹੁੰਚਣਗੀਆਂ ਇਹ 4 ਟੀਮਾਂ

ਨਵੀਂ ਦਿੱਲੀ (ਭਾਸ਼ਾ)- ਵਿਰਾਟ ਕੋਹਲੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਬਹੁਤ ਮਜ਼ਬੂਤ ​​ਕ੍ਰਿਕਟਰ ਦੱਸਦੇ ਹੋਏ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਹੈ ਕਿ ਭਾਰਤ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਉਨ੍ਹਾਂ ਦਾ ਦਬਦਬਾ ਰਹੇਗਾ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ, ਇੰਗਲੈਂਡ ਅਤੇ ਨਿਊਜ਼ੀਲੈਂਡ ਆਖ਼ਰੀ ਚਾਰ ਵਿਚ ਪਹੁੰਚ ਸਕਦੇ ਹਨ। ਇੱਕ ਰੋਜ਼ਾ ਵਿਸ਼ਵ ਕੱਪ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਣਾ ਹੈ। ਭਾਰਤੀ ਟੀਮ ਨੇ ਆਖ਼ਰੀ ਵਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 2013 ਵਿੱਚ ਚੈਂਪੀਅਨਸ ਟਰਾਫੀ ਜਿੱਤੀ ਸੀ ਪਰ ਪਿਛਲੇ ਇੱਕ ਦਹਾਕੇ ਤੋਂ ਭਾਰਤ ਦੀ ਝੋਲੀ ਆਈ.ਸੀ.ਸੀ. ਟੂਰਨਾਮੈਂਟਾਂ ਵਿੱਚ ਖਾਲੀ ਰਹੀ ਹੈ।

ਇਹ ਵੀ ਪੜ੍ਹੋ: IND vs PAK ICC World Cup 2023: ਅਹਿਮਦਾਬਾਦ 'ਚ 15 ਅਕਤੂਬਰ ਲਈ ਹੋਟਲਾਂ ਦੇ ਕਿਰਾਏ ਅਸਮਾਨੀ ਚੜ੍ਹੇ

ਗੇਲ ਨੇ ਕਿਹਾ, "ਸਿਰਫ਼ ਭਾਰਤ ਹੀ ਕਿਉਂ, ਵੈਸਟਇੰਡੀਜ਼ ਨੇ ਵੀ 2016 ਤੋਂ ਬਾਅਦ ICC ਖਿਤਾਬ ਨਹੀਂ ਜਿੱਤਿਆ ਹੈ। ਭਾਰਤ ਕੋਲ ਬਿਹਤਰੀਨ ਖਿਡਾਰੀ ਹਨ ਅਤੇ ਉਸ ਨੂੰ ਆਪਣੀ ਧਰਤੀ 'ਤੇ ਖੇਡਣ ਦਾ ਲਾਭ ਵੀ ਮਿਲੇਗਾ ਪਰ ਭਾਰਤੀ ਟੀਮ 'ਤੇ ਖਿਤਾਬ ਜਿੱਤਣ ਦਾ ਦਬਾਅ ਵੀ ਹੋਵੇਗਾ ਕਿਉਂਕਿ ਭਾਰਤ 'ਚ ਹਰ ਕੋਈ ਚਾਹੁੰਦਾ ਹੈ ਕਿ ਸਿਰਫ ਭਾਰਤੀ ਟੀਮ ਹੀ ਉਨ੍ਹਾਂ ਦੀ ਧਰਤੀ 'ਤੇ ਜਿੱਤੇ।" ਉਨ੍ਹਾਂ ਮੁਤਾਬਕ ਕਿਹੜੀਆਂ ਟੀਮਾਂ ਵਿਸ਼ਵ ਕੱਪ 'ਚ ਸੈਮੀਫਾਈਨਲ 'ਚ ਪੁੱਜਣਗੀਆਂ, ਇਹ ਪੁੱਛੇ 'ਤੇ ਇੱਥੇ 'ਇੰਡੀਅਨ ਵੈਟਰਨਜ਼ ਪ੍ਰੀਮੀਅਰ ਲੀਗ' ਦੀ ਸ਼ੁਰੂਆਤ ਮੌਕੇ ਆਏ ਗੇਲ ਨੇ ਕਿਹਾ, ''ਇਹ ਬਹੁਤ ਮੁਸ਼ਕਲ ਸਵਾਲ ਹੈ ਪਰ ਮੈਨੂੰ ਲੱਗਦਾ ਹੈ ਕਿ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਨਿਊਜ਼ੀਲੈਂਡ 4 ਟੀਮਾਂ ਹੋਣਗੀਆਂ।

ਇਹ ਵੀ ਪੜ੍ਹੋ: ਵਿਸ਼ਵ ਕੱਪ: 34 ਦਿਨਾਂ ਦੇ ਅੰਦਰ 9 ਸ਼ਹਿਰਾਂ 'ਚ 9 ਲੀਗ ਮੈਚ ਖੇਡਣ ਲਈ 8400 KM ਦਾ ਸਫ਼ਰ ਤੈਅ ਕਰੇਗੀ ਟੀਮ ਇੰਡੀਆ

ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਆਈ.ਪੀ.ਐੱਲ. ਵਿੱਚ ਕੋਹਲੀ ਦੇ ਨਾਲ ਖੇਡ ਚੁੱਕੇ ਗੇਲ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਆਈ.ਪੀ.ਐੱਲ. ਜ਼ਰੀਏ ਖ਼ਰਾਬ ਦੌਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਿਸ਼ਵ ਕੱਪ ਵਿੱਚ ਵੀ ਹਾਵੀ ਰਹੇਗਾ। ਸਿਰਫ ਵਿਰਾਟ ਹੀ ਨਹੀਂ ਸਗੋਂ ਹਰ ਖਿਡਾਰੀ ਖ਼ਰਾਬ ਦੌਰ ਵਿੱਚੋਂ ਲੰਘਦਾ ਹੈ। ਮੁਸ਼ਕਲ ਸਮਾਂ ਜ਼ਿਆਦਾ ਦੇਰ ਨਹੀਂ ਰਹਿੰਦਾ ਪਰ ਮਜ਼ਬੂਤ ਖਿਡਾਰੀ ਲੰਬੇ ਚੱਲਦੇ ਹਨ। ਵਿਰਾਟ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ​​ਹੈ। ਉਹ ਇਸੇ ਲੈਅ ਨੂੰ ਬਰਕਰਾਰ ਰੱਖਦਿਆਂ ਵਿਸ਼ਵ ਕੱਪ ਵਿੱਚ ਦਬਦਬਾ ਬਣਾਈ ਰੱਖਣਗੇ।' ਕੋਹਲੀ ਨੇ IPL 2023 'ਚ 14 ਮੈਚਾਂ 'ਚ 53.25 ਦੀ ਔਸਤ ਨਾਲ 639 ਦੌੜਾਂ ਬਣਾਈਆਂ ਸਨ, ਜਿਸ ਵਿਚ 2 ਸੈਂਕੜੇ ਅਤੇ 6 ਅਰਧ ਸੈਂਕੜੇ ਸ਼ਾਮਲ ਹਨ। 

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ 110 ਖਪਤਕਾਰਾਂ ਨੂੰ ਕੀਤਾ 40.04 ਲੱਖ ਰੁਪਏ ਜੁਰਮਾਨਾ

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਮੈਚ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ ਅਤੇ ਇਸ ਦੇ ਲਈ ਸ਼ਹਿਰ 'ਚ ਹੋਟਲਾਂ ਦੇ ਕਿਰਾਏ ਅਸਮਾਨ ਛੂਹਣ ਲੱਗ ਪਈਆਂ ਹਨ। ਗੇਲ ਨੇ ਕਿਹਾ, ''ਜਦੋਂ ਵੀ ਇਹ ਦੋਵੇਂ ਟੀਮਾਂ ਇਕ-ਦੂਜੇ ਨਾਲ ਖੇਡਦੀਆਂ ਹਨ ਅਤੇ ਖਾਸ ਕਰਕੇ ਵਿਸ਼ਵ ਕੱਪ 'ਚ ਤਾਂ ਕਾਫੀ ਕਮਾਈ ਹੁੰਦੀ ਹੈ। ਇੱਕ ਮੈਚ ਇੱਕ ਪੂਰੇ ICC ਟੂਰਨਾਮੈਂਟ ਜਿੰਨੀ ਕਮਾਈ ਕਰ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਜ਼ਿਆਦਾ ਪੈਸੇ ਦੀ ਮੰਗ ਕਰਨੀ ਚਾਹੀਦੀ ਹੈ। ਇੱਕ ਮੈਚ ਇੰਨਾ ਪੈਸਾ ਲਿਆਉਂਦਾ ਹੈ ਭਾਵੇਂ ਇਹ ਪ੍ਰਸਾਰਣ ਮਾਲੀਆ ਹੋਵੇ ਜਾਂ ਟਿਕਟ ਤੋਂ ਹੋਣ ਵਾਲੀ ਕਮਾਈ।'

ਇਹ ਵੀ ਪੜ੍ਹੋ: ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News