ਆਂਡੇ ਖਾਣ ਵਾਲੇ ਬਿਆਨ ’ਤੇ ਕਸੂਤਾ ਫਸੇ ਵਿਰਾਟ, ਦਿੱਤਾ ਇਹ ਸਪੱਸ਼ਟੀਕਰਨ

Wednesday, Jun 02, 2021 - 04:36 PM (IST)

ਸਪੋਰਟਸ ਡੈਸਕ : ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਡਾਈਟ ਅਤੇ ਤੰਦਰੁਸਤੀ ਨੂੰ ਲੈ ਕੇ ਬਹੁਤ ਸੁਚੇਤ ਹਨ ਪਰ ਪਿਛਲੇ ਦਿਨੀਂ ਉਹ ਕਸੂਤੇ ਫਸ ਗਏ ਤੇ ਪ੍ਰਸ਼ੰਸਕਾਂ ਦੇ ਨਿਸ਼ਾਨੇ ’ਤੇ ਆ ਗਏ। ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਕੋਹਲੀ ਨੇ ਇੰਸਟਾਗ੍ਰਾਮ ’ਤੇ ਲਾਈਵ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਕੋਹਲੀ ਦੀ ਖੁਰਾਕ ਬਾਰੇ ਪੁੱਛਿਆ ਸੀ।

ਇਸ ਦੌਰਾਨ ਕੋਹਲੀ ਨੇ ਦੱਸਿਆ ਸੀ ਕਿ ਉਸ ਦੀ ਖੁਰਾਕ ਵਿੱਚ ਆਂਡੇ ਵੀ ਸ਼ਾਮਲ ਹਨ। ਬਸ ਕੀ ਸੀ ਵਿਰਾਟ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੰਗਾਮਾ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ’ਤੇ ਵਧਦੇ ਵਿਵਾਦ ਵੇਖਦਿਆਂ ਭਾਰਤੀ ਕਪਤਾਨ ਨੂੰ ਮੰਗਲਵਾਰ ਸਪੱਸ਼ਟੀਕਰਨ ਦੇਣਾ ਪਿਆ। ਵਿਰਾਟ ਨੇ ਟਵੀਟ ਕਰ ਕੇ ਕਿਹਾ, ‘‘ਮੈਂ ਕਦੇ ਵੀਗਨ ਹੋਣ ਦਾ ਦਾਅਵਾ ਨਹੀਂ ਕੀਤਾ। ਮੈਂ ਹਮੇਸ਼ਾ ਕਿਹਾ ਹੈ ਕਿ ਮੈਂ ਸ਼ਾਕਾਹਾਰੀ ਹਾਂ। ਲੰਬਾ ਸਾਹ  ਲਓ ਤੇ ਸ਼ਾਕਾਹਾਰੀ ਖਾਣਾ ਖਾਓ।

ਇਹ ਸੀ ਪੂਰਾ ਮਸਲਾ
ਜਦੋਂ ਇਕ ਪ੍ਰਸ਼ੰਸਕ ਨੇ ਵਿਰਾਟ ਕੋਹਲੀ ਨੂੰ ਇੰਸਟਾਗ੍ਰਾਮ ’ਤੇ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦੀ ਖੁਰਾਕ ਲੈਂਦੇ ਹੋ, ਇਸ ਦੇ ਜਵਾਬ ਵਿਚ ਭਾਰਤੀ ਕਪਤਾਨ ਨੇ ਕਿਹਾ, ‘‘ਬਹੁਤ ਸਾਰੀਆਂ ਸਬਜ਼ੀਆਂ, ਕੁਝ ਆਂਡੇ, ਦੋ ਕੱਪ ਕੌਫੀ, ਦਾਲ, ਬਹੁਤ ਸਾਰੀ ਪਾਲਕ, ਡੋਸਾ ਖਾਣਾ ਪਸੰਦ ਹੈ ਪਰ ਮੈਂ ਸਾਰਾ ਕੁਝ ਸੀਮਤ ਮਾਤਰਾ ’ਚ ਖਾਦਾ ਹਾਂ। ਵਿਰਾਟ ਦੇ ਇਸ ਬਿਆਨ ਤੋਂ ਬਾਅਦ ਕੁਝ ਲੋਕਾਂ ਨੇ ਸ਼ਲਾਘਾ ਕੀਤੀ, ਜਦਕਿ ਕੁਝ ਲੋਕਾਂ ਨੇ ਭਾਰਤੀ ਕਪਤਾਨ ਨੂੰ ਸ਼ਾਕਾਹਾਰੀ ਕਿਹਾ, ਜੋ ਆਂਡੇ ਖਾਂਦਾ ਹੈ।

 

ਦੱਸ ਦੇਈਏ ਕਿ ਵਿਰਾਟ ਕੋਹਲੀ ਇਸ ਸਮੇਂ ਮੁੰਬਈ ’ਚ ਏਕਾਂਤਵਾਸ ਹੈ। ਟੀਮ ਇੰਡੀਆ ਬੁੱਧਵਾਰ ਨੂੰ ਇੰਗਲੈਂਡ ਦੌਰੇ ਲਈ ਰਵਾਨਾ ਹੋਵੇਗੀ, ਜਿਥੇ ਉਸ ਨੇ ਛੇ ਟੈਸਟ ਮੈਚ ਖੇਡਣੇ ਹਨ। ਇਸ ’ਚ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਸ਼ਾਮਲ ਹੈ।


Manoj

Content Editor

Related News