ਭਰੇ ਸਟੇਡੀਅਮ 'ਚ ਬੇਇੱਜ਼ਤੀ ਕਰ ਰਹੇ ਸੀ ਵਿਰਾਟ, ਵਿਲੀਅਮਸ ਨੇ ਕਿਹਾ- ਬੱਚਿਆਂ ਵਾਂਗ ਨਾ ਕਰੋ

05/12/2020 2:11:21 PM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੇਸਰਿਕ ਵਿਲੀਅਮਸ ਅਤੇ ਉਸ ਦਾ ਵਿਕਟ ਲੈਣ ਤੋਂ ਬਾਅਦ ਪਰਚੀ ਕੱਟਣ ਦਾ ਸੈਲੀਬ੍ਰੇਸ਼ਨ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ। ਖਾਸ ਕਰ ਵਿਲੀਅਮਸ ਉਸ ਸਮੇਂ ਜ਼ਿਆਦਾ ਚਰਚਾ ਵਿਚ ਆਏ ਜਦੋਂ ਪਿਛਲੇ ਸਾਲ ਦਸੰਬਰ ਵਿਚ ਕਿੰਗ ਕੋਹਲੀ ਨੇ ਉਸ ਦੀਆਂ ਗੇਂਦਾਂ ਨੂੰ ਬਾਊਂਡਰੀ ਪਾਰ ਪਹੁੰਚਾਇਆ। 6 ਦਸੰਬਰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ-20 ਮੈਚ ਵਿਚ ਵਿਰਾਟ ਕੋਹਲੀ ਨੇ 50 ਗੇਂਦਾਂ ਵਿਚ ਤੂਫਾਨੀ 94 ਦੌੜਾਂ ਦੀ ਪਾਰੀ ਖੇਡੀ ਸੀ। 6 ਵਿਕਟਾਂ ਨਾਲ ਜਿੱਤ ਦੌਰਾਨ ਮੈਚ ਵਿਚ ਵਿਰਾਟ ਦਾ ਉਸ ਸਮੇਂ ਗੁੱਸੇ ਵਾਲਾ ਰੂਪ ਦੇਖਣ ਨੂੰ ਮਿਲਿਆ ਸੀ ਜਦੋਂ ਵਿਲੀਅਮਸ ਉਸ ਦੇ ਸਾਹਮਣੇ ਆਏ। ਹੁਣ ਲੱਗਭਗ 5 ਮਹੀਨੇ ਬਾਅਦ ਵਿਲੀਅਮਸ ਨੇ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ। 

PunjabKesari

ਕੌਮਾਂਤਰੀ ਕ੍ਰਿਕਟ ਨੈਟਵਰਕ 360 ਨਾਲ ਗੱਲਬਾਤ ਦੌਰਾਨ ਵਿਲੀਅਮਸ ਨੇ ਦੱਸਿਆ ਕਿ ਕੋਹਲੀ ਦੀ ਵਿਕਟ ਲੈਣ ਤੋਂ ਬਾਅਦ ਪਹਿਲੀ ਵਾਰ ਉਸ ਨੇ ਜੁਲਾਈ 2017 ਵਿਚ ਜਮੈਕਾ ਵਿਚ ਨੋਟਬੁਕ ਸੈਲੀਬ੍ਰੇਸ਼ਨ ਕੀਤਾ ਸੀ ਪਰ ਭਾਰਤੀ ਕਪਤਾਨ ਨੇ ਇਸ ਨੂੰ ਦੂਜੀ ਤਰ੍ਹਾਂ ਦੇਖਿਆ। ਮੈਚ ਖਤਮ ਹੋਣ ਤੋਂ ਬਾਅਦ ਜਦੋਂ ਵਿਰਾਟ ਨੇ ਉਸ ਨਾਲ ਹੱਥ ਮਿਲਾਇਆ ਤਾਂ ਉਸ ਨੇ ਕਿਹਾ ਕਿ ਤੁਹਾਡੀ ਗੇਂਦਬਾਜ਼ੀ ਕਾਫੀ ਚੰਗੀ ਹੈ ਪਰ ਸੈਲੀਬ੍ਰੇਸ਼ਨ ਪਸੰਦ ਨਹੀਂ ਆਇਆ। ਇਸ ਤੋਂ 2 ਸਾਲ ਬਾਅਦ ਟੀ-20 ਵਿਚ ਜਦੋਂ ਇਕ ਵਾਰ ਫਿਰ ਦੋਵੇਂ ਇਕ-ਦੂਜੇ ਦੇ ਸਾਹਮਣੇ ਆਏ ਤਾਂ ਕੋਹਲੀ ਜਿਵੇਂ ਹੀ ਮੈਦਾਨ 'ਤੇ ਆਏ ਤਾਂ ਉਸ ਨੇ ਕਿਹਾ ਕਿ ਅੱਜ ਦੀ ਰਾਤ ਇੱਥੇ ਨੋਟਬੁੱਕ ਸੈਲੀਬ੍ਰੇਸ਼ਨ ਕੰਮ ਨਹੀਂ ਆਵੇਗਾ। ਵਿਲੀਅਮਸ ਨੇ ਦੱਸਿਆ ਕਿ ਇਸ ਤੋਂ ਬਾਅਦ ਕੋਹਲੀ ਕੁਝ ਹੋਰ ਹੀ ਬੋਲ ਰਹੇ ਸੀ। ਜਿਸ ਤੋਂ ਬਾਅਦ ਮਜਬੂਰੀ ਵਿਚ ਉਸ ਨੂੰ ਕਹਿਣਾ ਪਿਆ ਕੀ ਚੁੱਪ ਕਰੋ ਅਤੇ ਬੱਲੇਬਾਜ਼ੀ ਕਰੋ। ਅਸਲ ਵਿਚ ਤੁਸੀਂ ਇਕ ਬੱਚੇ ਵਾਂਗ ਹਰਕਤਾਂ ਕਰ ਰਹੇ ਹੋ।

PunjabKesari

ਅਸਲ ਵਿਚ ਕੋਹਲੀ ਵਿਲੀਅਮਸ ਦੇ ਦਿਮਾਗ ਨਾਲ ਖੇਡ ਰਹੇ ਸੀ। ਫਿਰ ਕੀ ਸੀ ਦਿੱਲੀ ਦੇ ਇਸ ਵਿਕਟ ਨੇ ਕੇਸਰਿਕ ਦੀ ਅਜਿਹੀ ਪਿਟਾਈ ਕੀਤੀ ਕਿ ਉਸ ਦੇ ਨਾਂ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਵਿਰਾਟ ਨੇ ਜਦੋਂ ਇਸ ਮੈਚ ਵਿਚ ਭਾਰਤੀ ਪਾਰੀ ਦੇ 16ਵੇਂ ਓਵਰ ਵਿਚ ਦੂਜੀ ਗੇੰਦ 'ਤੇ ਚੌਕਾ ਲਗਾਇਆ ਤਾਂ ਫਿਰ ਤੀਜੀ ਗੇਂਦ 'ਤੇ ਛੱਕਾ ਲਗਾਇਆ। ਵਿਰਾਟ ਨੇ ਇਸ ਤੋਂ ਬਾਅਦ ਨੋਟਬੁੱਕ ਸੈਲੀਬ੍ਰੇਸ਼ਨ ਦੇ ਜ਼ਰੀਏ ਵਿਲੀਅਮਸ ਨਾਲ ਹਿਸਾਬ ਬਰਾਬਰ ਕੀਤਾ।


Ranjit

Content Editor

Related News