ਵਿਰਾਟ ਦੇ ਰਨਰੇਟ ਦੀ ਮੁਰੀਦ ਹੋਈ ਮੁੰਬਈ ਪੁਲਸ, ਕਿਹਾ ਨਹੀਂ ਹੋਵੇਗਾ ਚਾਲਾਨ

10/26/2018 12:39:03 AM

ਨਵੀਂ ਦਿੱਲੀ— ਬੁੱਧਵਾਰ ਨੂੰ ਵਿਰਾਟ ਕੋਹਲੀ ਨੇ ਵਨ ਡੇ ਕ੍ਰਿਕਟ ਦੇ ਕਈ ਰਿਕਾਰਡ ਆਪਣੇ ਨਾਂ ਕੀਤੇ। ਇਸ 'ਚ ਸਭ ਤੋਂ ਖਾਸ ਸੀ ਉਸਦਾ 10 ਹਜ਼ਾਰ ਕਲੱਬ 'ਚ ਤੇਜ਼ੀ ਨਾਲ ਸ਼ਾਮਲ ਹੋਣਾ। ਵੈਸਟਇੰਡੀਜ਼ ਵਿਰੁੱਧ ਵਿਸ਼ਾਖਾਮਪਟਨ 'ਚ ਖੇਡੇ ਗਏ ਦੂਜੇ ਵਨ ਡੇ ਮੈਚ 'ਚ ਵਿਰਾਟ ਨੇ ਆਪਣੀ ਇਸ ਪਾਰੀ 'ਚ ਜਿਸ ਤਰ੍ਹਾਂ ਹੀ 81 ਦੌੜਾਂ ਦਾ ਅੰਕੜਾ ਹਾਸਲ ਕੀਤਾ। ਉਹ ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ । 
ਮੁੰਬਈ ਪੁਲਸ ਨੇ ਵੀ ਟਵਿਟਰ 'ਤੇ ਵਿਰਾਟ ਨੂੰ ਇਸ ਉਪਲੱਬਧੀ ਦੀ ਦਿੱਤੀ ਵਧਾਈ 
ਮੁੰਬਈ ਪੁਲਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਵਿਰਾਟ ਨੂੰ ਵਧਾਈ ਦਿੰਦੇ ਹੋਏ ਲਿਖਿਆ 'ਇੱਥੇ ਓਵਰ-ਸਪੀਡ (ਤੇਜ਼ ਗਤੀ) ਦਾ ਕੋਈ ਚਾਲਾਨ ਨਹੀਂ, ਬਸ ਸ਼ਾਬਾਸ਼ੀ ਤੇ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ! ਇਸ ਖਾਸ ਉਪਲੱਬਧੀ ਦੇ ਲਈ ਬਹੁਤ-ਬਹੁਤ ਵਧਾਈ। ਮੁੰਬਈ ਪੁਲਸ ਦੇ ਟਵੀਟ ਨੂੰ ਸੋਸ਼ਲ ਮੀਡੀਆ 'ਤੇ ਲੋਕ ਬਹੁਤ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੁੰਬਈ ਪੁਲਸ ਭਾਰਤੀ ਕ੍ਰਿਕਟ ਦੇ ਰੋਚਕ ਪਲਾਂ 'ਤੇ ਇਸ ਤਰ੍ਹਾਂ ਦੇ ਟਵੀਟ ਕਰਦੀ ਰਹਿੰਦੀ ਹੈ।


ਵਿਰਾਟ ਕੋਹਲੀ ਨੇ ਵਨ ਡੇ ਕ੍ਰਿਕਟ 'ਚ 10,000 ਦੌੜਾਂ ਦਾ ਅੰਕੜਾ ਹਾਸਲ ਕਰਨ ਦੇ ਲਈ ਸਭ ਤੋਂ ਘੱਟ ਪਾਰੀਆਂ (205) ਖੇਡੀਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ਸੀ, ਜਿਸ ਨੇ ਇਹ ਰਿਕਾਰਡ 259 ਪਾਰੀਆਂ 'ਚ ਆਪਣੇ ਨਾਂ ਕੀਤਾ ਸੀ।


Related News