IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ
Sunday, May 09, 2021 - 09:29 PM (IST)
ਨਵੀਂ ਦਿੱਲੀ– ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ, ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਪੰਜ ਵਾਰ ਦੀ ਜੇਤੂ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਵਾਰ ਚੁਣੀ ਗਈ ਕ੍ਰਿਕਇੰਫੋ ਦੀ ਆਈ. ਪੀ. ਐੱਲ. ਇਲੈਵਨ ਵਿਚ ਜਗ੍ਹਾ ਨਹੀਂ ਮਿਲੀ ਜਦਕਿ ਮੁੰਬਈ ਟੀਮ ਦੇ ਆਲਰਾਊਂਡਰ ਕੀਰੋਨ ਪੋਲਾਰਡ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਹ ਟੀਮ ਇਸ ਸਾਲ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਬਣਾਈ ਗਈ ਹੈ। ਜਿਸ ਵਜ੍ਹਾ ਨਾਲ ਧੋਨੀ, ਵਿਰਾਟ ਤੇ ਰੋਹਿਤ ਸ਼ਰਮਾ ਵਰਗੇ ਆਈ. ਪੀ. ਐੱਲ. ਦੇ ਸਭ ਤੋਂ ਸਫਲ ਖਿਡਾਰੀ ਇਸ 'ਚ ਸ਼ਾਮਲ ਨਹੀਂ ਹਨ। ਆਈ. ਪੀ. ਐੱਲ. 2021 ਨੂੰ ਫ੍ਰੈਂਚਾਈਜ਼ੀ ਟੀਮਾਂ ਦੇ ਵਧਦੇ ਮਾਮਲਿਆਂ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ
ਹੁਣ ਤਕ ਦੇ ਪ੍ਰਦਰਸ਼ਨ ਦੇ ਲਿਹਾਜ ਨਾਲ ਟੀਮ ਇਸ ਤਰ੍ਹਾਂ ਹੈ–
ਸ਼ਿਖਰ ਧਵਨ (380 ਦੌੜਾਂ, ਔਸਤ 54.28, ਤਿੰਨ ਅਰਧ ਸੈਂਕੜੇ )
ਪ੍ਰਿਥਵੀ ਸ਼ਾਹ (308 ਦੌੜਾਂ, ਸਟ੍ਰਾਈਕ ਰੇਟ 166.48, ਤਿੰਨ ਅਰਧ ਸੈਂਕੜੇ )
ਮੋਈਨ ਅਲੀ (206 ਦੌੜਾਂ , ਸਟ੍ਰਾਈਕ ਰੇਟ 157.25, 5 ਵਿਕਟਾਂ )
ਸੰਜੂ ਸੈਮਸਨ (ਵਿਕਟਕੀਪਰ ) (277 ਦੌੜਾਂ, ਸਟ੍ਰਾਈਕ ਰੇਟ 145.78, 1 ਸੈਂਕੜਾ )
ਏ ਬੀ ਡਿਵਿਲੀਅਰਸ (207 ਦੌੜਾਂ, ਸਟ੍ਰਾਈਕ ਰੇਟ 164.28, ਔਸਤ 51.75, 2 ਅਰਧ ਸੈਂਕੜੇ)
ਕੀਰੋਨ ਪੋਲਾਰਡ (ਕਪਤਾਨ ) (168 ਦੌੜਾਂ, ਸਟ੍ਰਾਈਕ ਰੇਟ 171.42, ਔਸਤ 56.00, 3 ਵਿਕਟਾਂ)
ਰਵਿੰਦਰ ਜਡੇਜਾ (131 ਦੌੜਾਂ, ਸਟ੍ਰਾਈਕ ਰੇਟ 161.72, 6 ਵਿਕਟਾਂ, ਇਕੋਨਾਮੀ 6.70)
ਰਾਸ਼ਿਦ ਖਾਨ (10 ਵਿਕਟਾਂ, ਔਸਤ 17.20, ਇਕੋਨਾਮੀ 6.14)
ਰਾਹੁਲ ਚਾਹਰ (11 ਵਿਕਟਾਂ, ਔਸਤ 18.36, ਸਟ੍ਰਾਈਕ ਰੇਟ 15.2)
ਇਹ ਖ਼ਬਰ ਪੜ੍ਹੋ- ਚੇਲਸੀ ਤੋਂ ਹਾਰਿਆ ਮਾਨਚੈਸਟਰ ਸਿਟੀ, ਖਿਤਾਬ ਦਾ ਇੰਤਜ਼ਾਰ ਵਧਿਆ
ਆਵੇਸ਼ ਖਾਨ (14 ਵਿਕਟਾਂ, ਔਸਤ 16.50, ਸਟ੍ਰਾਈਕ ਰੇਟ 12.8)
ਜਸਪ੍ਰੀਤ ਬੁਮਰਾਹ (6 ਵਿਕਟਾਂ, ਇਕੋਨਾਮੀ 7.11)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।