ਵਿਰਾਟ ਨੇ ਮਨਦੀਪ ਦੀ ਅਰਧ ਸੈਂਕੜੇ ''ਤੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ ''ਤੇ ਲਿਖੀ ਇਹ ਖਾਸ ਗੱਲ

Tuesday, Oct 27, 2020 - 10:41 PM (IST)

ਵਿਰਾਟ ਨੇ ਮਨਦੀਪ ਦੀ ਅਰਧ ਸੈਂਕੜੇ ''ਤੇ ਦਿੱਤੀ ਪ੍ਰਤੀਕਿਰਿਆ, ਸੋਸ਼ਲ ਮੀਡੀਆ ''ਤੇ ਲਿਖੀ ਇਹ ਖਾਸ ਗੱਲ

ਸ਼ਾਰਜਾਹ- ਮਨਦੀਪ ਸਿੰਘ ਦੀ ਪਾਰੀ ਦੀ ਬਦੌਲਤ ਪੰਜਾਬ ਦੀ ਟੀਮ ਨੇ ਕੇ. ਕੇ. ਆਰ. ਦੀ ਟੀਮ 'ਤੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮਨਦੀਪ ਦੀ ਇਹ ਪਾਰੀ ਦੇਖ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਬਹੁਤ ਖੁਸ਼ ਹਨ। ਵਿਰਾਟ ਨੇ ਮਨਦੀਪ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ 'ਤੇ ਮਨਦੀਪ ਦੇ ਲਈ ਲਿਖਿਆ ਕਿ ਬਹੁਤ ਵਧੀਆ ਖੇਡਿਆ ਸ਼ੇਰਾ।
ਇਹ ਵੀ ਪੜ੍ਹੋ : ਭਾਰਤੀ ਟੀਮ 'ਚ ਚੋਣ ਹੋਣ 'ਤੇ ਵਰੁਣ ਚੱਕਰਵਰਤੀ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ

ਵਿਰਾਟ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਸਭ ਤੋਂ ਜ਼ਿਆਦਾ ਖੁਸ਼ ਕ੍ਰਿਕਟਰ ਜਿਸ ਨੂੰ ਮੈਂ ਜਾਣਦਾ ਹਾਂ। ਇਸ ਪ੍ਰੀਖਿਆ ਦੀ ਘੜੀ 'ਚ ਤੁਸੀਂ ਜੋ ਕੀਤਾ ਹੈ, ਉਸ ਨੂੰ ਕਰਨ ਲਈ ਜੀਵਨ 'ਚ ਵਿਸ਼ਵਾਸ ਅਤੇ ਤੁਹਾਡਾ ਸਕਾਰਾਤਮਕ ਜ਼ਰੀਏ ਦੀ ਜ਼ਰੂਰਤ ਹੁੰਦੀ ਹੈ। ਬਹੁਤ ਵਧੀਆ ਖੇਡਿਆ ਸ਼ੇਰਾ। ਉਹ ਤੁਹਾਨੂੰ ਉੱਪਰੋਂ ਅਸ਼ੀਰਵਾਦ ਦੇ ਰਹੇ ਹਨ। ਸ਼ੇਰ ਵਰਗਾ ਜਿਗਰਾ ਮਨਦੀਪ।
ਇਹ ਵੀ ਪੜ੍ਹੋ : ਸੂਰਯਕੁਮਾਰ ਨੂੰ AUS ਦੌਰੇ ਲਈ ਜਗ੍ਹਾ ਨਾ ਮਿਲਣ 'ਤੇ ਭੜਕੇ ਹਰਭਜਨ, ਕਿਹਾ- ਰਿਕਾਰਡ 'ਤੇ ਵੀ ਨਜ਼ਰ ਪਾਓ

ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ ਪਿਛਲੇ ਦਿਨੀਂ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਵੀਡੀਓ ਕਾਲ ਕਰਕੇ ਦੇਖਿਆ। ਕੇਕੇਆਰ ਖ਼ਿਲਾਫ਼ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਮਨਦੀਪ ਸਿੰਘ ਨੇ ਆਸਮਾਨ ਵੱਲ ਦੇਖ ਆਪਣੇ ਪਿਤਾ ਨੂੰ ਪਾਰੀ ਸਮਰਪਤ ਕੀਤੀ। ਮੈਚ ਤੋਂ ਬਾਅਦ ਮਨਦੀਪ ਨੇ ਕਿਹਾ ਕਿ ਇਹ ਪਾਰੀ ਉਨ੍ਹਾਂ ਲਈ ਬੇਹੱਦ ਖਾਸ ਹੈ।


author

Inder Prajapati

Content Editor

Related News