ਪਹਿਲੇ 'ਟੈਸਟ' ਲਈ ਵਿਰਾਟ ਨੇ ਕੀਤਾ ਜਮ ਕੇ ਅਭਿਆਸ (ਵੀਡੀਓ)

Tuesday, Dec 15, 2020 - 09:59 PM (IST)

ਪਹਿਲੇ 'ਟੈਸਟ' ਲਈ ਵਿਰਾਟ ਨੇ ਕੀਤਾ ਜਮ ਕੇ ਅਭਿਆਸ (ਵੀਡੀਓ)

ਸਿਡਨੀ- ਭਾਰਤੀ ਟੀਮ 17 ਦਸੰਬਰ ਨੂੰ ਐਡੀਲੇਡ 'ਚ ਵਿਦੇਸ਼ੀ ਧਰਤੀ 'ਤੇ ਆਪਣਾ ਪਹਿਲਾ ਡੇ-ਨਾਈਟ ਟੈਸਟ ਮੈਚ ਖੇਡਣ ਮੈਦਾਨ 'ਤੇ ਉਤਰੇਗੀ। ਆਸਟਰੇਲੀਆ ਵਿਰੁੱਧ ਇਹ ਟੈਸਟ ਮੈਚ ਬਹੁਤ ਰੋਮਾਂਚਕ ਹੋਣ ਵਾਲਾ ਹੈ। ਆਜਿਹੇ 'ਚ ਭਾਰਤੀ ਟੀਮ ਦੇ ਖਿਡਾਰੀ ਅਭਿਆਸ ਸੈਸ਼ਨ 'ਚ ਖੂਬ ਪਸੀਨਾ ਵਹਾ ਰਹੇ ਹਨ। ਖਾਸ ਕਰ ਭਾਰਤੀ ਫੀਲਡਿੰਗ ਨੂੰ ਲੈ ਕੇ ਜ਼ਿਆਦਾ ਚੌਕਸ ਹਨ ਤੇ ਇਸ ਦੇ ਲਈ ਜਮ ਕੇ ਟ੍ਰੇਨਿੰਗ ਕਰ ਰਹੇ ਹਨ। ਬੀ. ਸੀ. ਸੀ. ਆਈ. ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਭਾਰਤੀ ਟੀਮ ਜਮ ਕੇ ਟ੍ਰੇਨਿੰਗ ਕਰ ਰਹੀ ਹੈ। ਟ੍ਰੇਨਿੰਗ ਸੈਸ਼ਨ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤੀ ਖਿਡਾਰੀ ਕੁਝ ਅਲੱਗ ਅੰਦਾਜ਼ 'ਚ ਅਭਿਆਸ ਕਰ ਰਹੇ ਹਨ। ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਫੈਂਸ ਖੂਬ ਕੁਮੈਂਟ ਵੀ ਕਰ ਰਹੇ ਹਨ। ਦਰਅਸਲ ਬੀ. ਸੀ. ਸੀ. ਆਈ. ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਚ ਭਾਰਤੀ ਖਿਡਾਰੀਆਂ ਨੇ ਨਵੀਂ 'ਫਨ ਡ੍ਰੇਲ' ਟ੍ਰੇਨਿੰਗ ਕੀਤੀ।

 

ਇਸ 'ਚ ਖਿਡਾਰੀ ਇਕ ਦੂਜੇ ਨਾਲ ਮਜ਼ਾਕੀਆ ਕੁਸ਼ਤੀ ਕਰਦੇ ਦਿਖੇ। ਵੀਡੀਓ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਖਿਡਾਰੀਆਂ ਦੇ ਨਾਲ ਮਸਤੀ ਵੀ ਕਰਦੇ ਦਿਖੇ ਹਨ। ਦੱਸ ਦੇਈਏ ਕਿ ਐਡੀਲੇਡ 'ਚ ਖੇਡਿਆ ਜਾਣ ਵਾਲਾ ਪਹਿਲਾ ਟੈਸਟ ਮੈਚ ਡੇ-ਨਾਈਟ ਹੋਵੇਗਾ। ਵਿਦੇਸ਼ੀ ਧਰਤੀ 'ਤੇ ਪਹਿਲੀ ਵਾਰ ਭਾਰਤੀ ਟੀਮ ਡੇ-ਨਾਈਟ ਟੈਸਟ ਮੈਚ ਖੇਡਣ ਮੈਦਾਨ 'ਤੇ ਉਤਰੇਗੀ। ਫਨ ਡ੍ਰੀਲ ਟ੍ਰੇਨਿੰਗ ਤੋਂ ਇਲਾਵਾ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਨੈੱਟ 'ਤੇ ਖੂਬ ਪਸੀਨਾ ਵਹਾਇਆ। ਭਾਰਤੀ ਟੀਮ ਕੋਲ ਡੇ-ਨਾਈਟ ਮੈਚ ਖੇਡਣ ਦਾ ਜ਼ਿਆਦਾ ਅਨੁਭਵ ਨਹੀਂ ਹੈ। ਜਿਸ ਦੇ ਤਹਿਤ ਕੋਹਲੀ, ਰਹਾਣੇ ਤੇ ਪੁਜਾਰਾ ਨੇ ਨੈੱਟ 'ਤੇ ਜਮ ਕੇ ਬੱਲੇਬਾਜ਼ੀ ਕੀਤੀ। ਪਿੰਕ ਬਾਲ ਨਾਲ ਹਨੁਮਾ ਵਿਹਾਰੀ ਤੇ ਰਿਸ਼ਭ ਪੰਤ ਨੇ ਸੈਂਕੜੇ ਲਗਾਏ ਹਨ।


ਨੋਟ- ਪਹਿਲੇ 'ਟੈਸਟ' ਲਈ ਵਿਰਾਟ ਨੇ ਕੀਤਾ ਜਮ ਕੇ ਅਭਿਆਸ  (ਵੀਡੀਓ) । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News