ਵਿਰਾਟ ਕੋਹਲੀ ਨੇ ਮੇਰੇ 'ਤੇ ਥੁੱਕਿਆ ਸੀ - ਦੱਖਣੀ ਅਫਰੀਕੀ ਬੱਲੇਬਾਜ਼ ਦਾ ਹੈਰਾਨ ਕਰਨ ਵਾਲਾ ਖੁਲਾਸਾ

Monday, Jan 29, 2024 - 06:11 PM (IST)

ਵਿਰਾਟ ਕੋਹਲੀ ਨੇ ਮੇਰੇ 'ਤੇ ਥੁੱਕਿਆ ਸੀ - ਦੱਖਣੀ ਅਫਰੀਕੀ ਬੱਲੇਬਾਜ਼ ਦਾ ਹੈਰਾਨ ਕਰਨ ਵਾਲਾ ਖੁਲਾਸਾ

ਨਵੀਂ ਦਿੱਲੀ— ਆਪਣੀ ਹਮਲਾਵਰਤਾ ਲਈ ਜਾਣੇ ਜਾਂਦੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਇਕ ਵੱਡਾ ਇਲਜ਼ਾਮ ਲੱਗਾ ਹੈ। ਅਕਸਰ ਮੈਦਾਨ 'ਤੇ ਆਪਣੇ ਜੋਸ਼ ਨਾਲ ਸਾਰਿਆਂ ਨੂੰ ਰੋਮਾਂਚਿਤ ਕਰਨ ਵਾਲੇ ਕੋਹਲੀ ਤੋਂ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨਾਰਾਜ਼ ਨਜ਼ਰ ਆ ਰਹੇ ਨ। ਸਾਬਕਾ ਅਫਰੀਕੀ ਕਪਤਾਨ ਨੇ ਦਾਅਵਾ ਕੀਤਾ ਹੈ ਕਿ ਮੋਹਾਲੀ ਦੇ ਮੈਦਾਨ 'ਤੇ ਟੈਸਟ ਮੈਚ ਦੌਰਾਨ ਵਿਰਾਟ ਨੇ ਉਸ 'ਤੇ ਥੁੱਕਿਆ ਸੀ।

ਇਹ ਵੀ ਪੜ੍ਹੋ : ISSF WC 2024 : ਦਿਵਿਆਂਸ਼ ਪੰਵਾਰ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ

ਡੀਨ ਐਲਗਰ ਨੇ ਯੂ-ਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਸਾਲ 2015 ਦੀ ਕਹਾਣੀ ਬਿਆਨ ਕੀਤੀ ਹੈ ਜਦੋਂ ਪ੍ਰੋਟੀਆਜ਼ ਟੀਮ ਭਾਰਤ ਦੌਰੇ 'ਤੇ ਸੀ। ਇਸ ਦੌਰਾਨ ਪਹਿਲਾ ਟੈਸਟ ਮੈਚ ਮੋਹਾਲੀ ਵਿੱਚ ਖੇਡਿਆ ਗਿਆ। ਉਸ ਨੇ  ਕਿਹਾ, ''ਉਸ ਸੀਰੀਜ਼ ਦੌਰਾਨ ਪਿੱਚ ਨੂੰ ਲੈ ਕੇ ਮਜ਼ਾਕ ਬਣਾਇਆ ਜਾ ਰਿਹਾ ਸੀ। ਮੈਂ ਰਵੀਚੰਦਰਨ ਅਸ਼ਵਿਨ ਦੇ ਖਿਲਾਫ ਬੱਲੇਬਾਜ਼ੀ ਕਰਦੇ ਹੋਏ ਲੈਅ ਨੂੰ ਬਰਕਰਾਰ ਰੱਖਣਾ ਚਾਹੁੰਦਾ ਸੀ। ਰਵਿੰਦਰ ਜਡੇਜਾ ਅਤੇ ਕੋਹਲੀ ਨੇ ਮੇਰੇ 'ਤੇ ਥੁੱਕਿਆ। ਮੈਂ ਉਸਨੂੰ ਕਿਹਾ ਕਿ ਜੇਕਰ ਉਸਨੇ ਦੁਬਾਰਾ ਅਜਿਹਾ ਕੀਤਾ ਤਾਂ ਮੈਂ ਉਸਨੂੰ ਬੱਲੇ ਨਾਲ ਮਾਰਾਂਗਾ।

ਇਹ ਪੁੱਛੇ ਜਾਣ 'ਤੇ ਕਿ ਕੀ ਕੋਹਲੀ ਨੂੰ ਇਸ ਸ਼ਬਦ ਦਾ ਮਤਲਬ ਪਤਾ ਸੀ, ਐਲਗਰ ਨੇ ਜਵਾਬ ਦਿੱਤਾ - ਹਾਂ, ਉਸ ਨੂੰ ਅਜਿਹਾ ਪਤਾ ਕਿਉਂਕਿ ਡੀਵਿਲੀਅਰਸ ਆਰ. ਸੀ. ਬੀ. ਵਿੱਚ ਉਸਦੇ ਸਾਥੀ ਸਨ, ਇਸ ਲਈ ਉਹ ਸਥਿਤੀ ਨੂੰ ਸਮਝਦਾ ਸੀ। ਮੈਂ ਕਿਹਾ ਕਿ ਜੇ ਤੁਸੀਂ ਅਜਿਹਾ ਕੀਤਾ ਤਾਂ ਇਸ ਮੈਦਾਨ 'ਤੇ, ਮੈਂ ਤੁਹਾਨੂੰ ਬਿਲਕੁਲ ਮਾਰ ਦਿਆਂਗਾ। ਵੈਸੇ ਵੀ ਅਸੀਂ ਭਾਰਤ ਵਿੱਚ ਹਾਂ ਇਸ ਲਈ ਤੁਹਾਨੂੰ ਥੋੜਾ ਸਾਵਧਾਨ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ : IND vs ENG: ਰਵਿੰਦਰ ਜਡੇਜਾ ਸੱਟ ਦਾ ਸ਼ਿਕਾਰ, ਦੂਜੇ ਟੈਸਟ ਤੋਂ ਹੋ ਸਕਦੇ ਹਨ ਬਾਹਰ

ਹਾਲਾਂਕਿ, ਐਲਗਰ ਨੇ ਇਸ ਦੌਰਾਨ ਇਹ ਵੀ ਮੰਨਿਆ ਕਿ ਕੋਹਲੀ ਨੇ ਬਾਅਦ ਵਿੱਚ 2017-18 ਵਿੱਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਮੁਆਫੀ ਮੰਗੀ ਸੀ। ਐਲਗਰ ਨੇ ਕਿਹਾ ਕਿ ਕੋਹਲੀ ਮੇਰੇ ਕੋਲ 2-3 ਸਾਲ ਬਾਅਦ ਆਇਆ ਸੀ। ਉਸਨੇ ਮੈਨੂੰ ਕਿਹਾ, ਸੁਣੋ, ਕੀ ਅਸੀਂ ਸੀਰੀਜ਼ ਦੇ ਬਾਅਦ ਬੈਠ ਕੇ ਡ੍ਰਿੰਕ ਕਰ ਸਕਦੇ ਹਾਂ? ਮੈਂ ਆਪਣੇ ਕੰਮਾਂ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ। ਅਸੀਂ ਉਸ ਦਿਨ ਸਵੇਰੇ 3 ਵਜੇ ਤੱਕ ਸ਼ਰਾਬ ਪੀਤੀ।

ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ। ਐਲਗਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨਿਊਲੈਂਡਸ, ਕੇਪਟਾਊਨ ਵਿੱਚ ਭਾਰਤ ਦੇ ਖਿਲਾਫ ਆਪਣਾ ਆਖਰੀ ਟੈਸਟ ਖੇਡਿਆ ਸੀ। ਇਸ ਦੌਰਾਨ ਵਿਰਾਟ ਕੋਹਲੀ ਪਹਿਲੇ ਵਿਅਕਤੀ ਸਨ ਜੋ ਐਲਗਰ ਨੂੰ ਵਧਾਈ ਦੇਣ ਪਹੁੰਚੇ।ਐਲਗਰ ਨੇ ਨਿਯਮਤ ਕਪਤਾਨ ਤੇਂਬਾ ਬਾਵੁਮਾ ਦੀ ਸੱਟ ਕਾਰਨ ਦੋ ਟੈਸਟ ਮੈਚਾਂ ਦੀ ਲੜੀ ਦੀ ਕਪਤਾਨੀ ਕੀਤੀ। ਭਾਰਤ ਨੇ ਸੀਰੀਜ਼ ਦਾ ਦੂਜਾ ਟੈਸਟ ਜਿੱਤ ਕੇ ਸੀਰੀਜ਼ ਬਰਾਬਰ ਕਰ ਲਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News