ਅਗਲੇ ਦੋ ਟੈਸਟਾਂ ’ਚੋਂ ਵੀ ਬਾਹਰ ਰਹਿ ਸਕਦੈ ਕੋਹਲੀ, ਆਖਰੀ ਮੈਚ ’ਚ ਵੀ ਖੇਡਣਾ ਸ਼ੱਕੀ

Thursday, Feb 08, 2024 - 10:56 AM (IST)

ਅਗਲੇ ਦੋ ਟੈਸਟਾਂ ’ਚੋਂ ਵੀ ਬਾਹਰ ਰਹਿ ਸਕਦੈ ਕੋਹਲੀ, ਆਖਰੀ ਮੈਚ ’ਚ ਵੀ ਖੇਡਣਾ ਸ਼ੱਕੀ

ਨਵੀਂ ਦਿੱਲੀ– ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਾਰਨ ਇੰਗਲੈਂਡ ਵਿਰੁੱਧ ਤੀਜੇ ਤੇ ਚੌਥੇ ਟੈਸਟ ਮੈਚ ਵਿਚੋਂ ਵੀ ਬਾਹਰ ਰਹਿ ਸਕਦਾ ਹੈ। ਭਾਰਤੀ ਕਿਕਟ ਬੋਰਡ ਦੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਹਲੀ ਨਿੱਜੀ ਕਾਰਨਾਂ ਕਾਰਨ ਪਹਿਲੇ ਦੋ ਟੈਸਟ ਮੈਚਾਂ ਵਿਚ ਨਹੀਂ ਖੇਡ ਸਕਿਆ ਸੀ।

ਉਸਦਾ ਧਰਮਸ਼ਾਲਾ ਵਿਚ 7 ਤੋਂ 11 ਮਾਰਚ ਤਕ ਹੋਣ ਵਾਲੇ ਆਖਰੀ ਟੈਸਟ ਵਿਚ ਖੇਡਣਾ ਵੀ ਸ਼ੱਕੀ ਹੈ ਪਰ ਬੋਰਡ ਨੇ ਅਜੇ ਇੰਨਾ ਅੱਗੇ ਦੇ ਬਾਰੇ ਵਿਚ ਸੋਚਿਆ ਨਹੀਂ ਹੈ ਕਿਉਂਕਿ ਇਹ ਮੈਚ ਇਕ ਮਹੀਨੇ ਬਾਅਦ ਸ਼ੁਰੂ ਹੋਵੇਗਾ।
ਕੋਹਲੀ ਦੇ ਦੋਸਤ ਤੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ. ਬੀ. ਡਿਵਿਲੀਅਰਸ ਨੇ ਹਾਲ ਹੀ ਵਿਚ ਆਪਣੇ ਯੂ-ਟਿਊਬ ਚੈਨਲ ’ਤੇ ਖੁਲਾਸਾ ਕੀਤਾ ਸੀ ਕਿ ਭਾਰਤ ਦਾ ਇਹ ਧਾਕੜ ਬੱਲੇਬਾਜ਼ ਦੂਜੀ ਵਾਰ ਪਿਤਾ ਬਣਨ ਵਾਲਾ ਹੈ ਤੇ ਇਸ ਲਈ ਉਹ ਇੰਗਲੈਂਡ ਵਿਰੁੱਧ ਨਹੀਂ ਖੇਡ ਪਾ ਰਿਹਾ।

 


author

Aarti dhillon

Content Editor

Related News