ਜੇਕਰ ਅੱਜ ਹਾਰੇ ਤਾਂ ਸਭ ਕੁਝ ਗੁਆ ਦੇਣਗੇ ਵਿਰਾਟ ਕੋਹਲੀ, ਦਰਜ ਹੋ ਜਾਵੇਗਾ ਸ਼ਰਮਨਾਕ ਰਿਕਾਰਡ

Sunday, Apr 07, 2019 - 05:15 PM (IST)

ਸਪੋਰਟਸ ਡੈਸਕ- ਇੰਡੀਅਨ ਟੀ-20 ਲੀਗ ਦੇ 12ਵੇਂ ਸੀਜਨ ਦਾ ਰੁਮਾਂਚ ਜਾਰੀ ਹੈ। ਅੱਜ ਯਾਨੀ ਐਤਵਾਰ ਨੂੰ ਪਹਿਲਾ ਮੁਕਾਬਲਾ ਬੈਂਗਲੁਰੂ ਤੇ ਦਿੱਲੀ ਦੇ ਵਿਚਕਾਰ ਹੋਵੇਗਾ। ਅੰਕ ਤਾਲਿਕਾ 'ਚ ਸਭ ਤੋਂ ਆਖਰੀ 'ਤੇ ਚੱਲ ਰਹੀ ਵਿਰਾਟ ਫੌਜ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਦਾ ਹੋਵੇਗਾ ਕਿਉਂਕਿ ਜੇਕਰ ਅੱਜ ਹਾਰੇ ਤਾਂ ਸਭ ਕੁਝ ਖਤਮ। ਜੇਕਰ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਇਹ ਟੀਮ ਅੱਜ ਦਾ ਮੁਕਾਬਲਾ ਵੀ ਗੁਆ ਦਿੰਦੀ ਹੈ ਤਾਂ ਉਹ ਲਗਾਤਾਰ ਸ਼ੁਰੂਆਤੀ ਛੇ ਮੈਚ ਹਾਰਨ ਵਾਲੀ ਦੂਜੀ ਟੀਮ ਬਣ ਜਾਵੇਗੀ। ਇਸ ਤੋਂ ਪਹਿਲਾਂ 2013 'ਚ ਦਿੱਲੀ ਲਗਾਤਾਰ ਛੇ ਮੈਚਾਂ 'ਚ ਹਾਰ ਝੇਲ ਚੁੱਕੀ ਹੈ।PunjabKesariਇੱਥੋਂ ਕੋਹਲੀ ਦੀ ਟੀਮ ਕੋਲ ਟੂਰਨਾਮੈਂਟ 'ਚ ਵਾਪਸੀ ਕਰਨਾ ਲਗਭਗ ਨਾਮੁਮਕਿਨ ਹੋ ਜਾਵੇਗਾ। ਇਸ ਸੀਜਨ 'ਚ ਲਗਾਤਾਰ ਪੰਜ ਮੈਚ ਹਾਰਦੇ ਹੀ ਬੈਂਗਲੁਰੂ ਨੇ ਹੈਦਰਾਬਾਦ (ਡੈਕਨ ਚਾਰਜਰਸ) ਤੇ ਮੁੰਬਈ ਦਾ ਮੁਮੁਕਾਬਲਾ ਕਰ ਲਿਆ ਹੈ। ਡੈਕਨ ਨੇ 2012 'ਚ ਆਪਣੇ ਸ਼ੁਰੂਆਤੀ ਪੰਜ ਗੁਆਏ ਸਨ ਤਾਂ ਮੁੰਬਈ ਦੇ ਨਾਲ ਅਜਿਹਾ 2014 'ਚ ਹੋਇਆ ਸੀ।PunjabKesari
ਮੁੰਬਈ ਨੇ 2014 'ਚ ਸ਼ੁਰੂਆਤੀ ਪੰਜ ਮੈਚ ਗੁਆਨ ਤੋਂ ਬਾਅਦ ਪਲੇਅ-ਆਫ 'ਚ ਪਹੁੰਚ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਦਾ ਸਫਰ ਖਤਮ ਹੋ ਗਿਆ। ਅਜਿਹੇ 'ਚ ਟੀਮ ਇੰਡੀਆ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਵਿਰਾਟ ਕੋਹਲੀ ਦੇ ਸਾਹਮਣੇ ਵੀ ਇੰਡੀਅਨ ਟੀ-20 ਲੀਗ 'ਚ ਆਪਣੀ ਟੀਮ ਨੂੰ ਸਨਮਾਨਜਕ ਪੱਧਰ 'ਤੇ ਲਿਆਉਣ ਦਾ ਦਬਾਅ ਹੋਵੇਗਾ।PunjabKesari


Related News