ਇੰਗਲੈਂਡ ਖਿਲਾਫ ਵਿਰਾਟ ਟੈਸਟ ਲਈ ਤਿਆਰ ਹੈ ਕੋਹਲੀ

Sunday, Jul 29, 2018 - 06:33 PM (IST)

ਲੰਡਨ : ਮੌਜੂਦਾ ਸਮੇਂ 'ਚ ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਭਾਰਤ ਦੇ ਤਿੰਨਾ ਸਵਰੂਪਾਂ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਟੈਸਟ ਦੇ ਲਈ ਤਿਆਰ ਹੋ ਗਏ ਹਨ। ਵਿਰਾਟ ਦਾ ਸਭ ਤੋਂ ਵੱਡਾ ਟੈਸਟ ਇੰਗਲੈਂਡ ਦੀ ਧਰਤੀ 'ਤੇ ਇਕ ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਨਾਲ ਸ਼ੁਰੂ ਹੋਵੇਗਾ। 11 ਸਾਲ ਬਾਅਦ ਇੰਗਲੈਂਡ ਦੀ ਧਰਤੀ 'ਤੇ ਭਾਰਤ ਦਾ ਟੈਸਟ ਸੀਰੀਜ਼ ਜਿੱਤਣ ਦਾ ਸੁਪਨਾ ਵਿਰਾਟ ਦੇ ਬੱਲੇ 'ਤੇ ਨਿਰਭਰ ਕਰਦਾ ਹੈ ਅਤੇ ਇਸ ਗੱਲ ਨੂੰ ਇੰਗਲੈਂਡ ਦੇ ਖਿਡਾਰੀ ਵੀ ਮੰਨਦੇ ਹਨ। ਵਿਰਾਟ ਜਦੋਂ 2014 'ਚ ਇੰਗਲੈਂਡ 'ਚ ਜਦੋਂ ਪਿਛਲੀ ਟੈਸਟ ਸੀਰੀਜ਼ 'ਚ ਖੇਡੇ ਸਨ ਤੱਦ ਉਸਦਾ ਬੱਲਾ ਪੂਰੀ ਤਰ੍ਹਾਂ ਸ਼ਾਂਤ ਰਿਹਾ ਸੀ। ਉਸ ਸੀਰੀਜ਼ ਅਤੇ ਮੌਜੂਦਾ ਸਮੇਂ 'ਚ ਜਮੀਨ-ਆਸਮਾਨ ਦਾ ਫਰਕ ਆ ਚੁੱਕਾ ਹੈ। ਵਿਰਾਟ ਉਸ ਸਮੇਂ ਕਪਤਾਨ ਨਹੀਂ ਸਨ। ਉਸ ਸਮੇਂ ਭਾਰਤੀ ਟੀਮ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਦੇ ਹੱਥਾਂ ਵਿਚ ਸੀ ਪਰ ਹੁਣ ਵਿਰਾਟ ਤਿੰਨਾਂ ਸਵਰੂਪਾਂ 'ਚ ਕਪਤਾਨ ਹੈ। ਵਿਰਾਟ ਦਾ ਇਸ ਸਮੇਂ ਦੁਨੀਆ ਦੇ ਚੋਟੀ ਦੇ ਬੱਲੇਬਾਜ਼ਾਂ 'ਚ ਨਾਂ ਲਿਆ ਜਾਂਦਾ ਹੈ। ਭਾਰਤੀ ਕਪਤਾਨ ਨੇ ਹੁਣ ਤੱਕ 66 ਟੈਸਟਾਂ 'ਚ 53.40 ਦੀ ਪ੍ਰਭਾਵਸ਼ਾਲੀ ਔਸਤ ਨਾਲ 5554 ਦੌੜਾਂ ਬਣਾਈਆਂ ਹਨ ਜਿਸ 'ਚ 21 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ। ਉਸ ਦਾ ਬੈਸਟ ਸਕੋਰ 243 ਦੌੜਾਂ ਹਨ। ਕਿਸੇ ਵੀ ਬੱਲੇਬਾਜ਼ ਦੇ ਲਈ ਇਹ ਬੇਹੱਦ ਪ੍ਰਭਾਵਸ਼ਾਲੀ ਅੰਕੜੇ ਹੋ ਸਕਦੇ ਹਨ।


Related News